ਦਿਨ ਵੇਲੇ ਲੋਕਾਂ ਦੀ ਸੇਵਾ ਕਰਨ ਤੋਂ ਬਾਅਦ ਕੀਤੀ ਮੁਰਦਾਬਾਦ
ਮਾਨਸਾ, 17 ਮਈ (ਵਿਸ਼ਵ ਵਾਰਤਾ)- ਤਨਖਾਹਾਂ ਵਿੱਚ ਵਾਧੇ ਦੀ ਮੰਗ ਨੂੰ ਲੈਕੇ ਯੂਨਾਇਟਡ ਫੋਰਮ ਆਫ ਬੈਂਕ ਯੁੂਨੀਅਨ ਅਤੇ ਭਾਰਤੀ ਬੈਂਕ ਐਸੋਸੀਏਸਨ (ਆਈ.ਬੀ.ਏ.) ਦੇ ਵਿਚਕਾਰ ਹੋਈ ਮੀਟਿੰਗ ਬੇ—ਨਤੀਜਾ ਰਹਿਣ ਤੋਂ ਬਾਅਦ ਬੈਂਕ ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਗੱੁਸਾ ਭੜਕ ਉਠਿਆ ਹੈ। ਯੂ.ਐਫ.ਬੀ.ਯੂ. ਦੇ ਸੱਦੇ *ਤੇ ਤਹਿਤ ਅੱਜ ਮਾਨਸਾ ਦੇ ਤਬੈਂਕ ਅਫਸਰਾਂ ਅਤੇ ਕਰਮਚਾਰੀਆਂ ਨੇ ਸਟੇਟ ਬੈਂਕ ਆਫ ਇੰਡੀਆਂ ਦੀ ਬ੍ਰਾਂਚ ਦੇ ਬਾਹਰ ਛੁੱਟੀ ਤੋਂ ਬਾਅਦ ਰੋਸ਼ ਪ੍ਰਦਰਸ਼ਨ ਕੀਤਾ। ਭਾਰੀ ਗਿਣਤੀ ਵਿੱਚ ਮੌਜੂਦ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸਰਕਾਰ ਦਾ ਪਿੱਟ—ਸਿਆਪਾ ਕੀਤਾ ਅਤੇ ਤਨਖਾਹਾਂ ਵਧਾਉਣ ਦੀ ਮੰਗ ਕੀਤੀ।
ਮੁਲਾਜਮ ਆਗੂਆਂ ਨੇ ਦੱਸਿਆ ਕਿ ਤਨਖਾਹ ਦੇ ਵਾਧੇ ਲਈ ਮੰਗ ਪੱਤਰ ਪਿਛਲੇ ਸਾਲ ਮਈ ਮਹੀਨੇ 2017 ਵਿੱਚ ਆਈ.ਬੀ.ਏ. ਨੂੰ ਪੇਸ਼ ਕੀਤਾ ਗਿਆ ਸੀ ਅਤੇ ਸਮੂਚੇ ਭਾਰਤ ਵਿੱਚ 01.11.2017 ਤੋਂ ਬੈਂਕ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਤਨਖਾਹਾਂ ਵਿੱਚ ਵਾਧਾ ਹੋਣਾ ਸੀ, ਪਰ ਹਾਲੇ ਤੱਕ ਇਸ ਮੁੱਦੇ ਤੇ ਕੇਂਦਰ ਸਰਕਾਰ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਬੁਲਾਰਿਆਂ ਨੇ ਕਿਹਾ ਕਿ ਬੈਂਕ ਕਰਮਚਾਰੀਆਂ ਦੀਆਂ ਕੋਸਿ਼ਸਾਂ ਕਾਰਣ ਹੀ ਕੇਂਦਰ ਸਰਕਾਰ ਇੱਕ ਤੋਂ ਬਾਅਦ ਇੱਕ ਨਵੀਆਂ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਕਾਮਯਾਬ ਹੋਈ ਹੈ। ਉਨ੍ਹਾਂ ਕਿਹਾ ਕਿ ਨੋਟ ਬੰਦੀ ਦੌਰਾਨ ਜੰਗੀ ਪੱਧਰ ਤੇ ਦਿਨ ਰਾਤ ਕੰਮ ਕਰਕੇ ਸਰਕਾਰ ਦੀ ਇਸ ਇੰਨੀ ਵੱਡੀ ਯੋਜਨਾ ਨੂੰ ਲਾਗੂ ਕੀਤਾ, ਪਰ ਸਰਕਾਰ ਇਹਨਾਂ ਮੁਲਾਜਮਾਂ ਦੇ ਤਨਖਾਹਾਂ ਦੇ ਵਾਧੇ ਲਈ ਕੋਈ ਠੋਸ ਕਦਮ ਨਹੀਂ ਚੁੱਕ ਰਹੀ।
ਬੈਂਕ ਦੇ ਸੀਨੀਅਰ ਅਧਿਕਾਰੀ ਅਤੇ ਐਸੋਸੀਏਸ਼ਨ ਦੇ ਆਗੂ ਗੁਰਤੇਜ਼ ਸਿੰਘ ਜਗਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਈ 2018 ਦੇ ਅਖੀਰ ਵਿੱਚ ਦੋ ਦਿਨਾਂ ਦੀ ਹੜਤਾਲ ਲਈ ਭਵਿੱਖ ਵਿੱਚ ਸਾਂਝੇ ਤੌਰ *ਤੇ ਫੈਸਲਾ ਲਿਆ ਜਾਵੇਗਾ, ਕਿਉ਼ਂਕਿ ਸਰਕਾਰ ਨੇ ਸਿਰਫ 2 ਪ੍ਰਤੀਸ਼ਤ ਵਾਧੇ ਦੀ ਇੱਕ ਛੋਟੀ ਪੇਸ਼ਕਸ ਕਰਕੇ ਬਹੁਤ ਵੱਡਾ ਮੁਜਾਕ ਕੀਤਾ, ਜਿਸ ਨੂੰ ਕਰਮਚਾਰੀਆਂ ਨੇ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਕਰਕੇ ਅਧਿਕਾਰੀ ਅਤੇ ਕਰਮਚਾਰੀ ਅੰਦਲੋਨ ਲਈ ਮਜਬੂਰ ਹੋਏ ਹਨ।
ਇਸ ਮੌਕੇ ਰਾਕੇਸ਼ ਕੁਮਾਰ ਗਰਗ, ਵਿਕਾਸ ਗੋਇਲ, ਨਿਰਪਾਲ ਸਿੰਘ, ਨਿਤਿਨ ਗਰਗ, ਧੀਰਜ ਕੁਮਾਰ, ਪ੍ਰਤੀਭਾ ਕਾਠ, ਸ਼ੇਰੀ ਕਾਂਸਲ, ਨਿਖਿਲ, ਰਣਜੀਤ, ਕੁਲਦੀਪ ਰਾਏ, ਵਿਵੇਕ ਕੁਮਾਰ, ਗਗਨਦੀਪ, ਵੰਦਨਾ ਰਾਣੀ, ਗੁਰਪ੍ਰੀਤ ਸਿੰਘ ਨੇ ਵੀ ਸੰਬੋਧਨ ਕੀਤਾ।
ਫੋਟੋ ਕੈਪਸ਼ਨ: ਐਸ.ਬੀ.ਆਈ ਬੈਂਕ ਮੁਹਰੇ ਨਾਅਰੇਬਾਜੀ ਕਰਦੇ ਬੈਂਕ ਅਧਿਕਾਰੀ।