ਚੰਡੀਗੜ੍ਹ, 11 ਅਪ੍ਰੈਲ (ਵਿਸ਼ਵ ਵਾਰਤਾ) – ਪੰਜਾਬ ਵਿਚ ਸੀਬੀਐਸਈ ਦੀਆਂ 2 ਅਪ੍ਰੈਲ ਨੂੰ ਭਾਰਤ ਬੰਦ ਕਾਰਨ ਰੱਦ ਕੀਤੀਆਂ ਪ੍ਰੀਖਿਆਵਾਂ ਹੁਣ 27 ਅਪ੍ਰੈਲ ਨੂੰ ਹੋਣਗੀਆਂ|
ਸੀਬੀਐਸਈ ਦੇ ਬੁਲਾਰੇ ਰਮਾ ਸ਼ਰਮਾ ਨੇ ਦੱਸਿਆ ਕਿ 10ਵੀਂ ਅਤੇ 12ਵੀਂ ਜਮਾਤ ਦੀਆਂ ਇਹ ਪ੍ਰੀਖਿਆਵਾਂ ਇਸ ਮਹੀਨੇ ਦੀ 27 ਤਾਰੀਖ ਨੂੰ ਹੋਣਗੀਆਂ| ਸੀਬੀਐਸਈ ਵਲੋਂ ਜਾਰੀ ਇਕ ਬਿਆਨ ਅਨੁਸਾਰ 10ਵੀਂ ਦੀ ਫ੍ਰੈਂਚ, ਉਰਦੂ, ਕੋਰਬ ਬੀ ਅਤੇ ਸੰਸਕ੍ਰਿਤ ਤੋਂ ਇਲਾਵਾ 12ਵੀਂ ਦੀ ਹਿੰਦੀ ਇਲੈਕਟਿਵ, ਹਿੰਦੀ ਕੋਰ ਦੇ ਇਲਾਵਾ ਕਸ਼ਮੀਰੀ ਅਤੇ ਗੁਜਰਾਤੀ ਅਤੇ ਨੇਪਾਲੀ ਦੀ ਪ੍ਰੀਖਿਆ ਇਸ ਦਿਨ ਇਕੱਠੇ ਹੀ ਹੋਣਗੀਆਂ| ਵਿਦਿਆਰਥੀਆਂ ਦੇ ਪੁਰਾਣੇ ਪ੍ਰਵੇਸ਼ ਪੱਤਰ ਹੀ ਮੰਨੇ ਜਾਣਗੇ|
ਦੱਸਣਯੋਗ ਹੈ ਕਿ 2 ਅਪ੍ਰੈਲ ਨੂੰ ਦਲਿਤਾਂ ਦੇ ਭਾਰਤ ਬੰਦ ਕਾਰਨ ਇਹ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਸਨ|
ਨਾਰਦਰਨ ਬਾਈਪਾਸ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਦਾ ਐਵਾਰਡ ਤੁਰੰਤ ਪਾਸ ਕਰਵਾਏ ਭਗਵੰਤ ਮਾਨ ਸਰਕਾਰ: ਪ੍ਰਨੀਤ ਕੌਰ
ਨਾਰਦਰਨ ਬਾਈਪਾਸ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਦਾ ਐਵਾਰਡ ਤੁਰੰਤ ਪਾਸ ਕਰਵਾਏ ਭਗਵੰਤ ਮਾਨ ਸਰਕਾਰ: ਪ੍ਰਨੀਤ ਕੌਰ -24 ਪਿੰਡਾਂ 'ਚ ਭਾਜਪਾ...