– ਦਿੱਲੀ ਸਰਕਾਰ ਸ੍ਰ. ਜੱਸਾ ਸਿੰਘ ਆਹਲੂਵਾਲੀਆ ਦੀ ਤੀਜ਼ੀ ਜਨਮ ਸ਼ਤਾਬਦੀ ਸਰਕਾਰੀ ਪੱਧਰ ’ਤੇ ਮਨਾਏਗੀ
– ਇਤਿਹਾਸਕਾਰਾਂ ਨੇ ਦਿੱਲੀ ਫਤਹਿ ਦਿਹਾੜੇ ਨੂੰ ਅੱਖੋਂ-ਪਰੋਖੇ ਕਰਕੇ ਸਿੱਖਾਂ ਨਾਲ ਜਿਆਦਾਤਦੀ ਕੀਤੀ: ਸਿਰਸਾ
ਨਵੀਂ ਦਿੱਲੀ, 30 ਮਾਰਚ (ਵਿਸ਼ਵ ਵਾਰਤਾ) :ਦਿੱਲੀ ਸਰਕਾਰ ਸੁਲਤਾਨ-ਉਲ-ਕੌਮ ਸ੍ਰ. ਜੱਸਾ ਸਿੰਘ ਆਹਲੂਵਾਲੀਆ ਦੀ ਤੀਜ਼ੀ ਜਨਮ ਸ਼ਤਾਬਦੀ ਸਰਕਾਰੀ ਪੱਧਰ ’ਤੇ ਮਨਾਉਂਦੇ ਹੋਏ ਦਿੱਲੀ ਫਤਹਿ ਦਿਹਾੜੇ ਦੇ ਇਤਿਹਾਸ ਨੂੰ ਦਿੱਲੀ ਦੇ ਸਕੂਲੀ ਸਿੱਖਿਆ ਪਾਠਕਰਮ ਦਾ ਹਿੱਸਾ ਬਣਾਏਗੀ।ਇਸ ਗੱਲ ਦਾ ਭਰੋਸਾ ਦਿੱਲੀ ਦੇ ਉਪ ਮੁਖਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਤੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੂੰ ਮੁਲਾਕਾਤ ਦੌਰਾਨ ਦਿੱਤਾ।
ਇਸਤੋਂ ਪਹਿਲਾ ਸਿਰਸਾ ਨੇ ਦਿੱਲੀ ਦੇ ਸਰਕਾਰੀ ਸਕੂਲਾਂ ’ਚ ਖਾਲੀ ਪਈਆਂ ਪੰਜਾਬੀ ਟੀਚਰਾਂ ਦੀ ਅਸਾਮੀਆਂ ਨੂੰ ਤੁਰੰਤ ਭਰਨ,ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਘੱਟ ਕੀਤੇ ਗਏ ਬਜਟ ਨੂੰ ਵਧਾਉਣ, ਪੰਜਾਬੀ ਭਾਸ਼ਾ ਨੂੰ ਲਾਜ਼ਮੀ ਵਿਸ਼ੇ ਦੀ ਸ਼੍ਰੇਣੀ ’ਚ ਸ਼ਾਮਿਲ ਕਰਨ,ਦਿੱਲੀ ਸਰਕਾਰ ਦੇ ਮੰਤਰੀਆਂ ਨਾਲ 1 ਪੰਜਾਬੀ ਸਟੈਨੋ ਦੀ ਲਾਜ਼ਮੀ ਨਿਯੁਕਤੀ ਕਰਨ, ਸਿੱਖ ਜਰਨੈਲਾਂ ਵੱਲੋਂ 1783 ’ਚ ਕੀਤੀ ਗਈ ਦਿੱਲੀਫਤਹਿ ਦਿਵਸ ਦਾ ਇਤਿਹਾਸ ਸਕੂਲੀ ਪਾਠਕਰਮ ਦਾ ਹਿੱਸਾ ਬਣਾਉਣ ਸਣੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਜਨਮ ਸ਼ਤਾਬਦੀ ਮੌਕੇਸੂਬਾ ਪੱਧਰੀ ਪ੍ਰੋਗਰਾਮ ਦਿੱਲੀ ਸਰਕਾਰ ਵੱਲੋਂ ਆਯੋਜਿਤ ਕੀਤੇ ਜਾਣ ਸੰਬੰਧੀ ਮੰਗ ਪੱਤਰ ਭੇਜੇ ਸਨ।
ਮੁਲਾਕਾਤ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿਰਸਾ ਨੇ ਦੱਸਿਆ ਕਿ ਉਸਾਰੂ ਮਾਹੌਲ ’ਚ ਹੋਈ ਚਰਚਾ ਦੌਰਾਨਉਪ ਮੁਖ ਮੰਤਰੀ ਨੇ ਸਾਰੀਆਂ ਮੰਗਾਂ ’ਤੇ ਗੌਰ ਕਰਨ ਦਾ ਭਰੋਸਾ ਦਿੱਤਾ ਹੈ। ਦਿੱਲੀ ਫਤਹਿ ਦਿਵਸ ਦਾ ਇਤਿਹਾਸ ਸਕੂਲੀ ਕਿਤਾਬਾਂ ’ਚ ਪੜਾਏਜਾਣ ਵਾਸਤੇ ਇਤਿਹਾਸਕਾਰਾਂ ਦੀ ਕਮੇਟੀ ਬਣਾਉਣ ਦੇ ਨਾਲ ਹੀ ਉਪ ਮੁਖਮੰਤਰੀ ਨੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਜਨਮ ਸ਼ਤਾਬਦੀਅਪ੍ਰੈਲ ਮਹੀਨੇ ਦੇ ਆਖਿਰੀ ਹਫ਼ਤੇ ’ਚ ਸੂਬਾ ਪੱਧਰੀ ਸਮਾਗਮ ਵੱਜੋਂ ਮਨਾਉਣ ਦੀ ਗੱਲ ਕਹੀ ਹੈ। ਸਿਰਸਾ ਨੇ ਕਿਹਾ ਕਿ ਉਨ੍ਹਾਂ ਨੇ ਉਪਮੁਖਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਤੀਸ਼ ਹਜ਼ਾਰੀ, ਮੋਰੀ ਗੇਟ, ਪੁਲ ਮਿਠਾਈ ਆਦਿਕ ਸਥਾਨਾਂ ਦਾ ਨਾਂ ਕਿਵੇਂ ਦਿੱਲੀ ਫਤਹਿ ਦਿਹਾੜੇ ਨਾਲ ਜੁੜਿਆ ਹੈ ਇਸ ਬਾਰੇ ਸਕੂਲੀ ਕਿਤਾਬਾਂ ’ਚ ਜਰੂਰੀ ਦੱਸਿਆ ਜਾਵੇ ਤਾਂਕਿ ਦਿੱਲੀ ਦੇ ਇਹਨਾਂ ਇਤਿਹਾਸਿਕ ਸਥਾਨਾਂ ਦੇ ਨਾਮਕਰਨ ਦਾ ਸੱਚ ਬੱਚਿਆ ਤਕ ਪੁੱਜ ਸਕੇ।
ਸਿਰਸਾ ਨੇ ਦੱਸਿਆ ਕਿ ਦਿੱਲੀ ’ਚ ਪੰਜਾਬੀ ਭਾਸ਼ਾ ਨੂੰ ਬੇਸ਼ੱਕ ਦੂਜੀ ਰਾਜਭਾਸ਼ਾ ਦਾ ਦਰਜਾ ਪ੍ਰਾਪਤ ਹੈ ਪਰ ਸਰਕਾਰਾਂ ਦੀਅਨਗਹਿਲੀ ਕਰਕੇ ਪੰਜਾਬੀ ’ਚ ਸਰਕਾਰੀ ਵਿਭਾਗਾ ਨਾਲ ਕੀਤੇ ਜਾਣ ਵਾਲੇ ਪੱਤਰ ਵਿਵਹਾਰ ਦਾ ਜਵਾਬ ਨਹੀਂ ਮਿਲਦਾ ਹੈ। ਇਸ ਪਾਸੇ ਵੀ ਜਦੋਂਉਪ ਮੁਖ ਮੰਤਰੀ ਦਾ ਉਨ੍ਹਾਂ ਨੇ ਧਿਆਨ ਦਿਵਾਇਆ ਤਾਂ ਹਰ ਮੰਤਰੀ ਦੇ ਨਾਲ ਪੰਜਾਬੀ ਭਾਸ਼ਾ ਦਾ ਸਟੈਨੋ ਤੁਰੰਤ ਲਗਾਉਣ ਦਾ ਉਪ ਮੁਖ ਮੰਤਰੀਨੇ ਭਰੋਸਾ ਦਿੱਤਾ ਹੈ। ਇਸਦੇ ਨਾਲ ਹੀ ਖਾਲੀ ਪਈਆਂ ਪੰਜਾਬੀ ਟੀਚਰਾਂ ਦੀ ਅਸਾਮੀਆਂ ਨੂੰ ਭਰਨ ਵਾਸਤੇ ਯੋਗ ਕਾਰਵਾਈ ਕਰਨ ਦੀ ਗੱਲ ਕਹੀਗਈ ਹੈ।
ਸਿਰਸਾ ਨੇ ਕਿਹਾ ਕਿ ਦਿੱਲੀ ਸ਼ਹਿਰ ’ਤੇ ਮੁਗਲਾਂ, ਸਿੱਖਾਂ ਅਤੇ ਅੰਗਰੇਜ਼ਾ ਦਾ ਰਾਜ ਰਿਹਾ ਹੈ ਪਰ ਸਾਡੇ ਇਤਿਹਾਸ ਦੀਆਂ ਕਿਤਾਬਾਂਮੁਗਲਾਂ ਦੇ ਰਾਜ ਤੋਂ ਬਾਅਦ ਅੰਗਰੇਜ਼ਾ ਦੇ ਰਾਜ ਦਾ ਹਵਾਲਾ ਦੇ ਕੇ ਚੁੱਪ ਹੋ ਜਾਂਦੀਆਂ ਹਨ। ਜਦਕਿ ਦਿੱਲੀ ’ਚ ਸਥਾਪਿਤ ਹੋਇਆ ਸਿੱਖ ਰਾਜਮੁਗਲ ਹਕੂਮਤ ਦੀ ਜੜਾਂ ਨੂੰ ਪੁੱਟਣ ਦਾ ਪ੍ਰਤੀਕ ਹੋਣ ਦੇ ਨਾਲ ਹੀ ਦੇਸ਼ ਦੀ ਵਿਦੇਸ਼ੀ ਹਮਲਾਵਰਾਂ ਤੋਂ ਆਜ਼ਾਦੀ ਦੀ ਗਵਾਹੀ ਭਰਦਾ ਸੀ। ਪਰਇਤਿਹਾਸਕਾਰਾਂ ਨੇ ਇਤਨੀ ਵੱਡੀ ਘਟਨਾਂ ਨੂੰ ਅੱਖੋਂ-ਪਰੋਖੇ ਕਰਕੇ ਸਿੱਖਾਂ ਨੂੰ ਸੂਖਮ ਘੱਟਗਿਣਤੀ ਕੌਮ ਹੋਣ ਦਾ ਅਹਿਸਾਸ ਕਰਾਇਆ ਹੈ।ਹਾਲਾਂਕਿ ਦਿੱਲੀ ਕਮੇਟੀ ਲਗਾਤਾਰ ਸਿੱਖ ਇਤਿਹਾਸ ਦੀਆਂ ਗੁਆਚੀਆਂ ਹੋਈਆਂ ਕੜ੍ਹੀਆਂ ਨੂੰ ਸੰਗਤਾਂ ਦੇ ਸਾਹਮਣੇ ਰੱਖਣ ਦੇ ਉਪਰਾਲੇ ਕਰਦੀਰਹੀ ਹੈ।