ਪੰਜਾਬ ਕਲਾ ਪ੍ਰੀਸ਼ਦ ਵੱਲੋਂ ਚੰਡੀਗੜ੍ਹ ਦੇ ਸੈਕਟਰ-17 ਸਥਿਤ ਕਲਾ ਭਵਨ ਵਿਖੇ ਮਨਾਏ ਜਾ ਰਹੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦਾ ਉਦਘਾਟਨ ਕਰਦੇ ਹੋਏ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ
ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਗੀਤ ‘ਐ ਮੇਰੀ ਮਾਤ ਬੋਲੀ’ ਨਾਲ ਹੋਇਆ ਸਮਾਗਮ ਦਾ ਆਗਾਜ਼
ਕਲਾ ਭਵਨ ਦੇ ਵਿਹੜੇ ਅੱਜ ਪੰਜਾਬ ਤੇ ਚੰਡੀਗੜ੍ਹ ਦੇ ਅੰਤਰ ਕਾਲਜ ਸਾਹਿਤਕ ਅਤੇ ਸੱਭਿਆਚਾਰਕ ਮੁਕਾਬਲੇ (ਕਾਵਿ ਉਚਾਰਣ, ਲੋਕ ਗੀਤ, ਲੋਕ ਗਾਥਾ, ਮੁਹਾਵਰੇਦਾਰ ਵਾਰਤਾਲਾਪ ਤੇ ਪੋਸਟਰ) ਕਰਵਾਏ ਜਾ ਰਹੇ ਹਨ
ਇਸ ਮੌਕੇ ਅੱਜ ਦੇ ਮੁਕਾਬਲਿਆਂ ਦੇ ਸੰਯੋਜਕ ਡਾ ਨਿਰਮਲ ਜੌੜਾ, ਪੰਜਾਬ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਦੀਵਾਨ ਮੰਨਾ, ਜਲੌਰ ਸਿੰਘ ਖੀਵਾ, ਤਾਰਾ ਸਿੰਘ ਆਲਮ ਤੇ ਸੁਖਵਿੰਦਰ ਅੰਮ੍ਰਿਤ ਵੀ ਹਾਜ਼ਰ ਸਨ।