ਸਿੱਖ ਲੰਬੇ ਸਮੇਂ ਤੋਂ ਆਪਣੇ ਹੱਕਾਂ ਵਾਸਤੇ ਸੰਘਰਸ਼ ਕਰ ਰਹੇ ਹਨ : ਸਿਰਸਾ
ਨਵੀਂ ਦਿੱਲੀ, 17 ਜਨਵਰੀ (ਵਿਸ਼ਵ ਵਾਰਤਾ) : ਦਿੱਲੀ ਦੇ ਵਿਧਾਇਕ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਦਿੱਲੀ ਵਿਧਾਨ ਸਭਾ ਦੇ ਮੈਂਬਰਾਂ ਨੂੰ ਅਪੀਲਕੀਤੀ ਕਿ ਉਹ ਦੇਸ਼ ਵਿਚ ਵੱਖਰੀ ਸਿੱਖਣ ਪਛਾਣ ਦੀ ਮੰਗ ਦੀ ਹਮਾਇਤ ਵਿਚ ਮਤਾ ਪਾਸ ਕਰਨ ਜਿਸ ਲਈ ਅੰਸ਼ਕ ਸੰਵਿਧਾਨਕ ਸੋਧ ਲੋੜੀਂਦੀ ਹੈ।
ਇਹਨਾਂ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਇਹ ਸਿਫਾਰਸ਼ ਕਰਨ ਦੀ ਜਰੂਰਤ ਹੈ ਕਿ ਸੰਵਿਧਾਨਕ ਦੀ ਧਾਰਾ 25 ਦੀ ਉਪ ਧਾਰਾ 2 ਦੀ ਬੀ ਵਿਵਸਥਾ ਵਿਚ ਸੋਧ ਕਰਨ ਦੀ ਜ਼ਰੂਰਤ ਹੈ ਤਾਂ ਕਿ ਬੁੱਧ, ਜੈਨ ਤੇ ਸਿੱਖਾਂ ਨੂੰ ਵੱਖਰੇ ਧਰਮਾਂ ਵਜੋਂ ਮਾਨਤਾ ਮਿਲ ਸਕੇ। ਉਹਨਾਂ ਕਿਹਾ ਕਿ ਸੰਵਿਧਾਨ ਦੀ ਧਾਰਾ 25 ਤਹਿਤ ਹਰੇਕ ਨੂੰ ਆਪਣੀ ਮਰਜ਼ੀ ਦਾ ਧਰਮ ਅਪਣਾਉਣ ਦੀ ਖੁਲ ਹੈ ਪਰ ਇਸਦੀ ਇਕ ਵਿਵਸਥਾ ਅਸਮਾਨਤਾ ਖਤਮ ਕਰਨ ਵਾਸਤੇ ਸੋਧਣੀ ਜ਼ਰੂਰੀ ਹੈ। ਉਹਨਾਂ ਕਿਹਾ ਕਿ ਇਸ ਉਪ ਧਾਰਾ ਤਹਿਤ ਬੁੱਧ, ਜੈਨ ਤੇਸਿੱਖਾਂ ਨੂੰ ਹਿੰਦੂ ਧਰਮ ਦਾ ਹੀ ਹਿੱਸਾ ਦੱਸਿਆ ਗਿਆ ਹੈ ਜਦਕਿ ਇਸਦੇ ਦੇ ਅਗਲੇ ਹਿੱਸੇ ਵਿਚ ਇਹਨਾਂ ਨੂੰ ਵੱਖਰਾ ਧਰਮ ਵੀ ਦੱਸਿਆ ਜਾਰਿਹਾ ਹੈ ਜਿਸ ਕਾਰਨ ਗੈਰ ਲੋੜੀਂਦਾ ਭੰਬਲਭੂਸਾ ਬਣ ਗਿਆ ਹੈ ਤੇ ਧਾਰਾ 25 ਦਾ ਮੁੱਖ ਮੰਤਵ ਹੀ ਇਸ ਨਾਲ ਖਤਮ ਹੁੰਦਾ ਨਜ਼ਰ ਆ ਰਿਹਾਹੈ।
ਉਹਨਾਂ ਨੇ ਸਦਨ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਬੁੱਧ, ਜੈਨ ਤੇ ਸਿੱਖ ਭਾਈਚਾਰੇ ਨਾਲ ਹੁੰਦਾ ਵਿਤਕਰਾ ਖਤਮ ਕਰਵਾਉਣ ਵਾਸਤੇ ਇਹਮਤਾ ਪਾਸ ਕਰਨ ਤੇ ਦੇਸ ਦੀ ਸੰਸਦ ਨੂੰ ਧਾਰਾ 25 ਤਹਿਤ ਲੋੜੀਂਦੀ ਇਹ ਸੋਧ ਕਰਨੀ ਜ਼ਰੂਰੀ ਹੈ ਕਿਉਂਕਿ ਸਾਰੇ ਕਾਨੂੰਨਾਂ, ਸਰਕਾਰੀਕਾਰਵਾਈਆਂ ਤੇ ਸੰਵਿਧਾਨ ਦਾ ਉਦੇਸ਼ ਹੀ ਲੋਕਾਂ ਦੀ ਸਮਾਨ ਭਲਾਈ ਹੈ।
ਸ੍ਰੀ ਸਿਰਸਾ ਨੇ ਹੋਰ ਕਿਹਾ ਕਿ ਇਹ ਵਿਤਕਰਾ ਦਹਾਕਿਆਂ ਤੋਂ ਜਾਰੀ ਹੈ ਤੇ ਸਿੱਖ ਤੇ ਹੋਰ ਘੱਟ ਗਿਣਤੀਆਂ ਇਸ ਮਾਮਲੇ ‘ਤੇ ਨਿਆਂ ਹਾਸਲਕਰਨ ਲਈ ਜੱਦੋ ਜਹਿਦ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਇਹ ਢੁਕਵਾਂ ਸਮਾਂ ਹੇ ਜਦੋਂ ਦਿੱਲੀ ਤੇ ਹੋਰ ਰਾਜਾਂ ਦੀਆਂ ਵਿਧਾਨ ਸਭਾਵਾਂਅਜਿਹੇ ਮਤੇ ਪਾਸ ਕਰ ਕੇ ਘੱਟ ਗਿਣਤੀਆਂ ਦੀ ਮੰਗ ਦੀ ਹਮਾਇਤ ਕਰਨ।
ਦਿੱਲੀ ਦੇ ਵਿਧਾਇਕ ਨੇ ਸਪੀਕਰ ਨੂੰ ਅਪੀਲ ਕੀਤੀ ਕਿ ਉਹਨਾਂ ਦਾ ਮਤਾ ਪ੍ਰਵਾਨ ਕੀਤਾ ਜਾਵੇ ਤੇ ਇਸ ਵਾਸਤੇ ਉਹਨਾਂ ਨੋਟਿਸ ਵੀ ਦਿੱਤਾ।