ਚੰਡੀਗੜ੍ਹ, 4 ਜਨਵਰੀ (ਵਿਸ਼ਵ ਵਾਰਤਾ) – ਪੀ.ਜੀ.ਆਈ ਵਿਚ ਆਉਣ ਵਾਲੇ ਮਰੀਜਾਂ ਦੇ ਮਰਜ ਦਾ ਇਲਾਜ ਤਾਂ ਡਾਕਟਰਾਂ ਦੇ ਕੋਲ ਹੈ, ਪਰ ਮਰਜ ਦੀ ਦਵਾ ਖਰੀਦਣ ਲਈ ਜਿਨ੍ਹਾਂ ਦੇ ਕੋਲ ਪੈਸੇ ਨਹੀਂ ਹੁੰਦੇ ਉਨ੍ਹਾਂ ਦਾ ਪ੍ਰਬੰਧ ਕਰਦੇ ਸਨ ਪੀ.ਜੀ.ਆਈ ਦੇ ਗੁਰਦੁਆਰੇ ਵਾਲੇ ਇੰਦਰਪ੍ਰੀਤ ਸਿੰਘ ਚੱਢਾ|
ਉਹ ਮਰੀਜਾਂ ਦੇ ਵਿਚਾਲੇ ਚੱਢਾ ਬਾਬਾ ਦੇ ਨਾਮ ਨਾਲ ਪ੍ਰਸਿੱਧ ਸਨ, ਪਰ ਉਹ ਹੁਣ ਰਹੇ| ਬੁੱਧਵਾਰ ਨੂੰ ਉਨ੍ਹਾਂ ਦੀ ਖੁਦਕੁਸ਼ੀ ਦੀ ਸੂਚਨਾ ਜਿਵੇਂ ਹੀ ਪੀ.ਜੀ.ਆਈ ਸਥਿਤ ਗੁਰਦੁਆਰੇ ਵਿਚ ਆਈ ਤਾਂ ਮਾਤਮ ਛਾ ਗਿਆ| ਇਥੇ ਰਹਿ ਰਹੀ ਇਕ ਮਹਿਲਾ ਮਰੀਜ ਚਰਨਜੀਤ ਕੌਰ ਨੂੰ ਤਾਂ ਦੌਰਾ ਵੀ ਪੈ ਗਿਆ, ਜਿਸ ਨੂੰ ਪੀ.ਜੀ.ਆਈ ਵਿਚ ਦਾਖਲ ਕਰਵਾਇਆ ਗਿਆ|
ਚਰਨਜੀਤ ਕੌਰ ਤੋਂ ਇਲਾਵਾ ਕਿੰਨੇ ਹੀ ਅਜਿਹੇ ਮਰੀਜ ਅਤੇ ਉਨ੍ਹਾਂ ਦੇ ਰਿਸਤੇਦਾਰ ਸਦਮੇ ਵਿਚ ਹਨ| ਇਸ ਦੌਰਾਨ ਸਭ ਦੀ ਅੱਖ ਨਮ ਸੀ|
ਇਕ ਸੇਵਾਦਾਰ ਨੇ ਦੱਸਿਆ ਕਿ ਉਹ ਹਾਲੇ ਪਿਛਲੇ ਹਫਤੇ ਹੀ ਗੁਰਦੁਆਰੇ ਆਏ ਸਨ ਅਤੇ ਉਥੇ ਰਹਿ ਰਹੇ ਮਰੀਜ ਅਤੇ ਉਨ੍ਹਾਂ ਦੇ ਰਿਸਤੇਦਾਰਾਂ ਨੂੰ ਮਿਲੇ ਸਨ| ਦਫਤਰ ਦੇ ਕੁਝ ਕੰਮ ਨਿਪਟਾਏ ਅਤੇ ਇਸ ਹਫਤੇ ਦੇ ਆਖਰੀ ਦਿਨ ਆਉਣ ਦੀ ਗੱਲ ਕਹਿ ਕੇ ਗਏ ਸਨ, ਪਰ ਪਤਾ ਨਹੀਂ ਸੀ ਕਿ ਉਹ ਹੁਣ ਕਦੇ ਵੀ ਨਹੀਂ ਆਉਣਗੇ|
ਇੰਦਰਪ੍ਰੀਤ ਸਿੰਘ ਚੱਢਾ ਨਾ ਕੇਵਲ ਮਰੀਜਾਂ ਦੇ ਰਿਸਤੇਦਾਰਾਂ ਨੂੰ ਪਨਾਹ ਦਿੰਦੇ ਸਨ ਬਲਕਿ ਮਰੀਜ ਦੇ ਇਲਾਜ ਦਾ ਪੂਰਾ ਖਰਚ ਵੀ ਉਠਾਇਆ ਜਾਂਦਾ ਸੀ| ਕੋਈ ਗਿਣਤੀ ਨਹੀਂ ਹੈ ਕਿ ਹੁਣ ਤੱਕ ਕਿੰਨੇ ਲੋਕਾਂ ਦਾ ਇਲਾਜ ਕਰਾਇਆ ਜਾ ਚੁੱਕਾ ਹੈ| ਉਨ੍ਹਾਂ ਵੱਲੋਂ ਲਗਪਗ 600 ਲੋਕਾਂ ਨੂੰ ਹਰ ਮਹੀਨੇ 1500 ਰੁਪਏ ਦੀ ਪੈਨਸ਼ਨ ਦਿੱਤੀ ਜਾਂਦੀ ਸੀ|
ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੂੰ ਸਦਮਾ, ਜਵਾਈ ਦਾ ਦਿਹਾਂਤ
ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੂੰ ਸਦਮਾ, ਜਵਾਈ ਦਾ ਦਿਹਾਂਤ ਚੰਡੀਗੜ੍ਹ, 26ਅਪ੍ਰੈਲ(ਵਿਸ਼ਵ ਵਾਰਤਾ)- ਸਾਬਕਾ ਕੇਂਦਰੀ ਮੰਤਰੀ ਅਤੇ ਭਾਰਤੀ...