ਚੰਡੀਗੜ੍ਹ 1 ਜਨਵਰੀ- ਹਰਿਆਣਾ ਸਰਕਾਰ ਦੇ ਸੇਵਾਮੁਕਤ ਕਰਮਚਾਰੀਆਂ ਤੋਂ ਆਊਟਸੋਰਸਿੰਗ ਨੀਤੀ ਭਾਗ 2 ਅਨੁਸਾਰ ਠੇਕਾ ਆਧਾਰ ‘ਤੇ ਟਰਾਂਸਪੋਰਟ ਕਮਿਸ਼ਨਰ ਦਫਤਰ ਵੱਲੋਂ ਖੇਤਰੀ ਟਰਾਂਸਪੋਰਟ ਅਥਾਰਿਟੀਆਂ ਦੇ ਜਿਲਾ ਮੁੱਖ ਦਫਤਰਾਂ ‘ਤੇ ਸਥਿਤ ਵੱਖ-ਵੱਖ ਦਫਤਰਾਂ ਦੇ ਕਲਰਕ, ਸਟੋਨੋ ਟਾਈਪਿਸਟ, ਸੇਵਾਦਾਰਾਂ, ਚੌਕੀਦਾਰਾਂ ਅਤੇ ਸਵੀਪਰਾਂ ਦੀਆਂ ਵੱਖ-ਵੱਖ ਆਸਾਮੀਆਂ ਲਈ 15 ਜਨਵਰੀ, 2018 ਤਕ ਬਿਨੈ ਮੰਗੇ ਹਨ।
ਵਿਭਾਗ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇੰਨ੍ਹਾਂ ਆਸਾਮੀਆਂ ਵਿਚ ਕਲਰਕ ਦੀਆਂ 38 ਆਸਾਮੀਆਂ, ਸਟੋਨੋ ਟਾਈਪਿਸ ਦੇ 18 ਆਸਾਮੀਆਂ, ਸੇਵਾਦਾਰਾਂ ਦੇ 14 ਆਸਾਮੀਆਂ, ਚੌਕੀਦਾਰ ਦੀਆਂ 10 ਆਸਾਮੀਆਂ ਅਤੇ ਸਵੀਪਰਾਂ ਦੀਆਂ 9 ਆਸਾਮੀਆਂ ਸ਼ਾਮਿਲ ਹਨ। ਉਨ੍ਹਾਂ ਦਸਿਆ ਕਿ ਟਰਾਂਸਪੋਰਟ ਵਿਭਾਗ ਦੀ ਵਪਾਰ ਅਤੇ ਵਿਨਿਯਾਮਕ ਬ੍ਰਾਂਚਾਂ ਤੋਂ ਸੇਵਾਮੁਕਤ ਕਰਮਚਾਰੀਆਂ ਨੂੰ ਤਰਜੀਹ ਦਿੱਤੀ ਜਾਵੇਗੀ।
ਉਨ੍ਹਾਂ ਦਸਿਆ ਕਿ ਉਮੀਦਵਾਰ ਦੀ ਉਮਰ ਬਿਨੈ ਕਰਨ ਦੀ ਮਿਤੀ ਨੂੰ 62 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ। ਸੇਵਾਮੁਕਤ ਕਮਰਚਾਰੀ ਦੀ ਸਾਰੀ ਸੇਵਾ ਸੰਤੋਸ਼ਜਨਕ ਹੋਣੀ ਚਾਹੀਦੀ ਹੈ, ਜਿਸ ਲਈ ਉਸ ਨੂੰ ਆਖਰੀ ਨਿਯੋਕਤਾ ਦਾ ਪ੍ਰਮਾਣ ਪੱਤਰ ਬਿਨੈ ਨਾਲ ਲਗਾਉਣਾ ਹੋਵੇਗਾ। ਉਮੀਦਾਵਾਰ ਨੂੰ ਅਹੁੱਦੇ ਅਤੇ ਸਬੰਧਤ ਦਫਤਰ ਤੋਂ ਘੱਟ ਤੋਂ ਘੱਟ 15 ਸਾਲ ਦਾ ਤਜੁਰਬਾ ਹੋਵੇ। ਕਲਰਕ ਦੀ ਆਸਾਮੀ ਲਈ ਬਿਨੈ ਕਰਨ ਵਾਲੇ ਵਿਅਕਤੀਆਂ ਨੂੰ ਕੰਪਿਊਟਰ ਦਾ ਗਿਆਨ ਹੋਣਾ ਚਾਹੀਦਾ ਹੈ ਅਤੇ ਸਟੋਨੋ ਟਾਈਪਿਸ ਦੀ ਆਸਾਮੀ ਲਈ ਬਿਨੈਕਾਰ ਵਾਲੇ ਉਮੀਦਵਾਰਾਂ ਨੂੰ ਸ਼ਾਟਹੈਡ ਅਤੇ ਟਾਈਪਿੰਗ ਦਾ ਗਿਆਨ ਹੋਣਾ ਚਾਹੀਦਾ ਹੈ। ਬਿਨੈਕਾਰ ਬਰਖਾਸਤ ਸਰਕਾਰੀ ਕਰਮਚਾਰੀ ਨਹੀਂ ਹ’ੋਣਾ ਚਾਹੀਦਾ ਹੈ।