ਨਵੀਂ ਦਿੱਲੀ, 26 ਦਸੰਬਰ – ਪਾਕਿਸਤਾਨ ਦੀ ਇਸਲਾਮਾਬਾਦ ਜੇਲ੍ਹ ਵਿਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨਾਲ ਉਸ ਦੀ ਮਾਂ ਅਤੇ ਪਤਨੀ ਦੀ ਮੁਲਾਕਾਤ ਦੇ ਤਰੀਕਿਆਂ ਉਤੇ ਭਾਰਤ ਨੇ ਸਖਤ ਇਤਰਾਜ ਜਤਾਇਆ ਹੈ| ਅੱਜ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਕੁਲਭੂਸ਼ਣ ਜਾਧਵ ਦੀ ਮਾਂ ਅਤੇ ਪਤਨੀ ਤੋਂ ਮੁਲਾਕਾਤ ਤੋਂ ਪਹਿਲਾਂ ਉਨ੍ਹਾਂ ਦੀਆਂ ਚੂੜੀਆਂ, ਬਿੰਦੀ ਅਤੇ ਮੰਗਲਸੂਤਰ ਤੱਕ ਉਤਰਵਾ ਲਏ ਸਨ| ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਅੱਜ ਕਿਹਾ ਕਿ ਜਾਧਵ ਬਾਰੇ ਪਾਕਿਸਤਾਨ ਨੇ ਝੂਠ ਫੈਲਾਇਆ ਹੈ|
ਉਨ੍ਹਾਂ ਦੱਸਿਆ ਕਿ ਇਹੀ ਨਹੀਂ ਕਈ ਵਾਰੀ ਮੰਗਣ ਤੋਂ ਬਾਅਦ ਵੀ ਜਾਧਵ ਦੀ ਪਤਨੀ ਦੀ ਉਸ ਨੂੰ ਜੁੱਤੀ ਵਾਪਸ ਨਹੀਂ ਕੀਤੀ ਗਈ| ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਨੇ ਸਮਝੌਤੇ ਦੀ ਭਾਵਨਾ ਦੀ ਉਲੰਘਣਾ ਕੀਤੀ ਹੈ| ਉਨ੍ਹਾਂ ਕਿਹਾ ਕਿ ਜਾਧਵ ਦੀ ਮਾਤਾ ਅਤੇ ਪਤਨੀ ਦੇ ਕੱਪੜੇ ਬਦਲਵਾਏ ਗਏ|
ਵਰਣਨਯੋਗ ਹੈ ਕਿ ਕੱਲ ਇਸਲਾਮਾਬਾਦ ਜੇਲ੍ਹ ਵਿਚ ਬੰਦ ਕੁਲਭੂਸ਼ਣ ਜਾਧਵ ਨਾਲ ਉਸ ਦੀ ਮਾਂ ਅਤੇ ਪਤਨੀ ਨੇ ਮੁਲਾਕਾਤ ਕੀਤੀ ਸੀ| ਇਸ ਮੁਲਾਕਾਤ ਦੌਰਾਨ ਦੋਨਾਂ ਵਿਚਾਲੇ ਸ਼ੀਸ਼ੇ ਦੀ ਦੀਵਾਰ ਸੀ, ਜਿਸ ਖਿਲਾਫ ਭਾਰਤ ਵਿਚ ਕਾਫੀ ਵਿਰੋਧ ਕੀਤਾ ਜਾ ਰਿਹਾ ਹੈ|
13 ਰਾਜਾਂ ਵਿੱਚ 88 ਸੀਟਾਂ ‘ਤੇ ਵੋਟਿੰਗ ਜਾਰੀ
13 ਰਾਜਾਂ ਵਿੱਚ 88 ਸੀਟਾਂ 'ਤੇ ਵੋਟਿੰਗ ਜਾਰੀ ਚੰਡੀਗੜ੍ਹ, 26ਅਪ੍ਰੈਲ(ਵਿਸ਼ਵ ਵਾਰਤਾ)- 18ਵੀਂ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਲਈ 13...