Weather Update : ਤੇਜ਼ ਹਵਾਵਾਂ ਦੇ ਨਾਲ ਬਾਰਿਸ਼ ; ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਫਾਜ਼ਿਲਕਾ,3ਸਤੰਬਰ(ਵਿਸ਼ਵ ਵਾਰਤਾ)-: ਮੌਸਮ ਵਿਭਾਗ ਦੇ ਅਲਰਟ ਮੁਤਾਬਕ ਫਾਜ਼ਿਲਕਾ ‘ਚ ਬੀਤੀ ਰਾਤ ਤੋਂ ਹੀ ਆਸਮਾਨ ‘ਚ ਬੱਦਲ ਛਾਏ ਹੋਏ ਹਨ। ਮੰਗਲਵਾਰ ਸਵੇਰੇ ਕਰੀਬ 7:30 ਵਜੇ ਬਾਰਿਸ਼ ਸ਼ੁਰੂ ਹੋ ਗਈ। ਅੱਧਾ ਘੰਟਾ ਲਗਾਤਾਰ ਮੀਂਹ ਪਿਆ। ਮੀਂਹ ਕਾਰਨ ਸਕੂਲੀ ਬੱਚਿਆਂ ਦੇ ਮਾਪਿਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਦੋ ਦਿਨ ਪਹਿਲਾਂ ਹੋਈ ਬਾਰਿਸ਼ ਤੋਂ ਬਾਅਦ ਵਧੀ ਨਮੀ ਤੋਂ ਲੋਕਾਂ ਨੂੰ ਕਾਫੀ ਰਾਹਤ ਮਿਲੀ ਅਤੇ ਮੌਸਮ ਸੁਹਾਵਣਾ ਹੋ ਗਿਆ।
ਫਾਜ਼ਿਲਕਾ ਜ਼ਿਲ੍ਹੇ ਵਿੱਚ ਇਸ ਵਾਰ ਜੁਲਾਈ ਅਤੇ ਅਗਸਤ ਮਹੀਨੇ ਵਿੱਚ ਕੁੱਲ ਸੱਤ ਵਾਰ ਮੀਂਹ ਪਿਆ, ਜਿਸ ਵਿੱਚੋਂ ਪੰਜ ਵਾਰ ਬੂੰਦਾਬਾਂਦੀ ਹੋਈ, ਜਦੋਂ ਕਿ ਸਿਰਫ਼ ਦੋ ਵਾਰ ਹੀ ਚੰਗੀ ਬਾਰਿਸ਼ ਹੋਈ। ਜਿਸ ਕਾਰਨ ਜ਼ਿਲ੍ਹੇ ਵਿੱਚ ਲਗਾਏ ਗਏ 10 ਲੱਖ ਦੇ ਕਰੀਬ ਨਵੇਂ ਬੂਟੇ ਪ੍ਰਭਾਵਿਤ ਹੋ ਰਹੇ ਹਨ, ਉੱਥੇ ਹੀ ਪੌਦੇ ਵੀ ਲਗਾਤਾਰ ਪਾਣੀ ਮੰਗ ਰਹੇ ਹਨ। ਜਿਸ ਕਾਰਨ ਮੀਂਹ ਦੀ ਕਾਮਨਾ ਕੀਤੀ ਜਾ ਰਹੀ ਸੀ।