Uttarakhand : ਮੀਂਹ ਨੇ ਮਚਾਈ ਤਬਾਹੀ ; ਕੇਦਾਰਨਾਥ ਯਾਤਰਾ ਮੁਅੱਤਲ
1500 ਫਸੇ ਸ਼ਰਧਾਲੂਆਂ ਨੂੰ ਹਵਾਈ ਜਹਾਜ਼ ਰਾਹੀਂ ਸੁਰੱਖਿਅਤ ਕੱਢਿਆ ਬਾਹਰ
ਨਵੀਂ ਦਿੱਲੀ, 2 ਅਗਸਤ (ਵਿਸ਼ਵ ਵਾਰਤਾ)Uttarakhand : ਭਾਰੀ ਮੀਂਹ ਕਾਰਨ ਹੋਈ ਤਬਾਹੀ ਤੋਂ ਬਾਅਦ ਹੁਣ ਉੱਤਰਾਖੰਡ ਰਾਜ ਵਿੱਚ ਸਥਿਤੀ ਆਮ ਵਾਂਗ ਹੋ ਗਈ ਹੈ। ਹਾਲਾਂਕਿ ਕੇਦਾਰਨਾਥ ਧਾਮ ਯਾਤਰਾ ਦੇ ਰੂਟ ‘ਤੇ ਰੋਕ ਲਗਾ ਦਿੱਤੀ ਗਈ ਹੈ। ਕੇਦਾਰਨਾਥ ਧਾਮ ਯਾਤਰਾ ਦੇ ਰਸਤੇ ‘ਤੇ ਕੁੱਲ 700 ਲੋਕ ਫਸੇ ਹੋਏ ਹਨ। ਕੇਦਾਰਨਾਥ ‘ਚ ਕਰੀਬ 1000-1500 ਲੋਕਾਂ ਦੇ ਫਸੇ ਹੋਣ ਦੀ ਸੰਭਾਵਨਾ ਹੈ। 1525 ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਪੰਜ ਹੈਲੀਕਾਪਟਰ ਹੈਲੀ ਬਚਾਅ ‘ਚ ਲੱਗੇ ਹੋਏ ਹਨ। ਰੁਦਰਪ੍ਰਯਾਗ ‘ਚ ਕੇਦਾਰਨਾਥ ਯਾਤਰਾ ਦੇ ਰੂਟ ‘ਤੇ ਵੱਖ-ਵੱਖ ਥਾਵਾਂ ‘ਤੇ ਫਸੇ ਸ਼ਰਧਾਲੂਆਂ ਨੂੰ SDRF, NDRF, DDRF, ਜ਼ਿਲਾ ਪੁਲਸ ਅਤੇ ਜ਼ਿਲਾ ਪ੍ਰਸ਼ਾਸਨ ਦੇ ਬਿਹਤਰ ਤਾਲਮੇਲ ਨਾਲ ਸੁਰੱਖਿਅਤ ਕੱਢ ਲਿਆ ਗਿਆ ਹੈ। ਇਸ ਤੋਂ ਇਲਾਵਾ ਸੋਨਪ੍ਰਯਾਗ ਅਤੇ ਭਿੰਬਲੀ ਵਿਚਾਲੇ ਰਸਤੇ ‘ਤੇ ਫਸੇ 1100 ਸ਼ਰਧਾਲੂਆਂ ਨੂੰ ਬਦਲਵਾਂ ਰਸਤਾ ਬਣਾ ਕੇ ਸੁਰੱਖਿਅਤ ਸਥਾਨ ‘ਤੇ ਪਹੁੰਚਾਇਆ ਗਿਆ ਹੈ। ਇਸ ਦੇ ਨਾਲ ਹੀ ਕੇਦਾਰਨਾਥ ਯਾਤਰਾ ਦੇ ਰਸਤੇ ‘ਚ ਕਈ ਥਾਵਾਂ ‘ਤੇ ਜ਼ਮੀਨ ਖਿਸਕਣ ਕਾਰਨ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਕੇਦਾਰਨਾਥ ਯਾਤਰਾ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ। ਸ਼ਰਧਾਲੂਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜਿੱਥੇ ਵੀ ਹਨ ਸੁਰੱਖਿਅਤ ਰਹਿਣ ਅਤੇ ਆਪਣੀ ਕੇਦਾਰਨਾਥ ਧਾਮ ਯਾਤਰਾ ਨੂੰ ਮੁਲਤਵੀ ਕਰਨ। ਉੱਤਰਾਖੰਡ ਦੇ ਆਫਤ ਪ੍ਰਬੰਧਨ ਅਤੇ ਮੁੜ ਵਸੇਬਾ ਸਕੱਤਰ ਵਿਨੋਦ ਕੁਮਾਰ ਸੁਮਨ ਨੇ ਦੱਸਿਆ ਕਿ ਕੇਦਾਰਨਾਥ ‘ਚ ਫਸੇ ਲੋਕਾਂ ਨੂੰ ਕੱਢਣ ਲਈ ਉਤਰਾਖੰਡ ਸਰਕਾਰ ਦੀ ਮੰਗ ‘ਤੇ ਭਾਰਤੀ ਹਵਾਈ ਫੌਜ ਦੇ ਚਿਨੂਕ ਅਤੇ ਐੱਮ.ਆਈ.-17 ਹੈਲੀਕਾਪਟਰ ਉੱਤਰਾਖੰਡ ਪਹੁੰਚ ਗਏ ਹਨ। ਸੂਬਾ ਸਰਕਾਰ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਸੇ ਵੀ ਸ਼ਰਧਾਲੂ ਨੂੰ ਨੁਕਸਾਨ ਨਾ ਪਹੁੰਚੇ ਅਤੇ ਉਹ ਸੁਰੱਖਿਅਤ ਆਪਣੀ ਮੰਜ਼ਿਲ ‘ਤੇ ਪਰਤਣ। ਬੁੱਧਵਾਰ ਰਾਤ ਨੂੰ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਮੀਂਹ ਨੇ ਸੜਕਾਂ, ਫੁੱਟ ਪੁੱਲ, ਬਿਜਲੀ ਅਤੇ ਪੀਣ ਵਾਲੇ ਪਾਣੀ ਦੀਆਂ ਲਾਈਨਾਂ ਦੇ ਨਾਲ-ਨਾਲ ਵਾਹੀਯੋਗ ਜ਼ਮੀਨ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਤਬਾਹੀ ਦੀ ਸੂਚਨਾ ਮਿਲਦੇ ਹੀ ਮੁੱਖ ਮੰਤਰੀ ਪੁਸ਼ਕਰ ਸਿੰਘ ਅੱਧੀ ਰਾਤ ਤੋਂ ਹੀ ਸਰਗਰਮ ਹੋ ਗਏ ਅਤੇ ਸੂਬੇ ਭਰ ਵਿੱਚ ਭਾਰੀ ਮੀਂਹ ਕਾਰਨ ਹੋਏ ਨੁਕਸਾਨ ਦੀ ਜਾਣਕਾਰੀ ਲੈਣ ਲਈ ਰਾਤ ਨੂੰ ਸਟੇਟ ਡਿਜ਼ਾਸਟਰ ਆਪ੍ਰੇਸ਼ਨ ਸੈਂਟਰ ਪੁੱਜੇ। ਉਨ੍ਹਾਂ ਅਧਿਕਾਰੀਆਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ। ਤਿਹੜੀ ਅਤੇ ਰੁਦਰਪ੍ਰਯਾਗ ਜ਼ਿਲ੍ਹਿਆਂ ਦੇ ਆਫ਼ਤ ਪ੍ਰਭਾਵਿਤ ਖੇਤਰਾਂ ਦਾ ਹਵਾਈ ਸਰਵੇਖਣ ਕਰਨ ਦੇ ਨਾਲ-ਨਾਲ ਉਨ੍ਹਾਂ ਨੇ ਆਫ਼ਤ ਪੀੜਤਾਂ ਦਾ ਹਾਲ-ਚਾਲ ਵੀ ਪੁੱਛਿਆ। ਨੇ ਰਾਹਤ ਅਤੇ ਬਚਾਅ ਕੈਂਪਾਂ ਵਿੱਚ ਕੀਤੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ।