Shraddha Arya : ‘ਕੁੰਡਲੀ ਭਾਗਿਆ’ ਦੀ ਪ੍ਰੀਤਾ ਉਰਫ ਸ਼ਰਧਾ ਆਰੀਆ ਬਣੀ ਮਾਂ
ਦਿੱਤਾ ਜੁੜਵਾਂ ਬੱਚਿਆਂ ਨੂੰ ਜਨਮ, ਤਸਵੀਰਾਂ ਆਈਆਂ ਸਾਹਮਣੇ
ਨਵੀ ਦਿੱਲੀ,3 ਦਸੰਬਰ (ਵਿਸ਼ਵ ਵਾਰਤਾ): ਟੀਵੀ ਅਦਾਕਾਰਾ ਸ਼ਰਧਾ ਆਰਿਆ (Shraddha Arya) ਜੁੜਵਾਂ ਬੱਚਿਆਂ ਦੀ ਮਾਂ ਬਣ ਗਈ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ ‘ਤੇ ਦਿੱਤੀ ਹੈ। ਅਦਾਕਾਰਾ ਨੇ ਇਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਰੱਬ ਨੇ ਉਸ ਨੂੰ ਅਤੇ ਉਸ ਦੇ ਪਤੀ ਨੂੰ ਇਕ ਨਹੀਂ ਬਲਕਿ ਜੁੜਵਾਂ ਬੱਚਿਆਂ ਦੇ ਮਾਤਾ-ਪਿਤਾ ਬਣਾਇਆ ਹੈ।
ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਵੀਡੀਓ ‘ਚ ਸ਼ਰਧਾ ਦੋਹਾਂ ਬੱਚਿਆਂ ਨਾਲ ਆਪਣੀ ਗੋਦੀ ‘ਚ ਬੈਠੀ ਹੈ। ਨਾਲ ਹੀ ਉਸਦੇ ਹਸਪਤਾਲ ਦੇ ਕਮਰੇ ਵਿੱਚ ਲੜਕੀ ਅਤੇ ਲੜਕੇ ਵਾਲੇ ਗੁਬਾਰੇ ਲੱਗੇ ਹੋਏ ਹਨ। ਸ਼ਰਧਾ ਨੇ ਕੈਪਸ਼ਨ ‘ਚ ਲਿਖਿਆ- ਦੋ ਛੋਟੀਆਂ ਖੁਸ਼ੀਆਂ ਨੇ ਸਾਡਾ ਪਰਿਵਾਰ ਪੂਰਾ ਕਰ ਦਿੱਤਾ ਹੈ। ਹੈਸ਼ਟੈਗ ‘ਚ ਇਹ ਵੀ ਦੱਸਿਆ ਕਿ ਉਸ ਨੇ ਇਕ ਬੇਟੇ ਅਤੇ ਬੇਟੀ ਨੂੰ ਜਨਮ ਦਿੱਤਾ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/