PUNJAB NEWS : ਡੇਰਾ ਬਿਆਸ ਦੇ ਮੁਖੀ ਬਣੇ ਰਹਿਣਗੇ ਬਾਬਾ ਗੁਰਿੰਦਰ ਸਿੰਘ ਢਿੱਲੋਂ ; ਜਸਦੀਪ ਸਿੰਘ ਗਿੱਲ ਨੂੰ ਥਾਪਿਆ ਵਾਰਿਸ
ਬਿਆਸ, 3ਸਤੰਬਰ (ਵਾਰਤਾ ਵਾਰਤਾ)PUNJAB NEWS: ਰਾਧਾ ਸੁਆਮੀ ਡੇਰਾ ਬਿਆਸ ਵੱਲੋਂ ਡੇਰੇ ਦੀ ਗੱਦੀ ਨੂੰ ਲੈ ਕੇ ਇੱਕ ਸਪਸ਼ਟੀਕਰਨ ਜਾਰੀ ਕੀਤਾ ਗਿਆ ਹੈ ਇਸ ਸਪਸ਼ਟੀਕਰਨ ਵਿੱਚ ਕਿਹਾ ਗਿਆ ਹੈ ਕਿ ਫਿਲਹਾਲ ਮੌਜੂਦਾ ਡੇਰਾ ਮੁਖੀ Baba Gurinder Singh Dhillon ਹੀ ਡੇਰਾ ਮੁਖੀ ਬਣੇ ਰਹਿਣਗੇ। ਜਸਦੀਪ ਸਿੰਘ ਗਿੱਲ ਨੂੰ ਹਾਲੇ ਗੱਦੀ ਨਹੀਂ ਸੌਂਪੀ ਗਈ ਹੈ। ਸਪਸ਼ਟੀਕਰਨ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਜਸਦੀਪ ਸਿੰਘ ਗਿੱਲ Baba Gurinder Singh Dhillon ਦੇ ਨਾਲ ਸਤਸੰਗ ਕਰਿਆ ਕਰਨਗੇ। ਬੀਤੇ ਕੱਲ ਮੌਜੂਦਾ ਬਿਆਸ ਡੇਰਾ ਮੁਖੀ ਵੱਲੋਂ ਜਸਦੀਪ ਸਿੰਘ ਗਿੱਲ ਨੂੰ ਉੱਤਰ ਅਧਿਕਾਰੀ ਐਲਾਨਿਆ ਗਿਆ ਸੀ। ਇਸ ਸੰਬੰਧ ਦੇ ਵਿੱਚ ਇਕ ਪੱਤਰ ਵੀ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਜਸਦੀਪ ਸਿੰਘ ਗਿੱਲ ਨੂੰ ਗੱਦੀ ਦਿੱਤੇ ਜਾਣ ਦਾ ਜ਼ਿਕਰ ਸੀ।
ਪਰ ਹੁਣ ਕਿਹਾ ਗਿਆ ਹੈ ਕਿ ਫਿਲਹਾਲ ਮੌਜੂਦਾ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਆਪਣੇ ਅਹੁਦੇ ਤੇ ਬਣੇ ਰਹਿਣਗੇ ਅਤੇ ਸਤਸੰਗ ਕਰਦੇ ਰਹਿਣਗੇ। ਪਰ ਉਹਨਾਂ ਦੇ ਨਾਲ ਉਹਨਾਂ ਦੇ ਉੱਤਰ ਅਧਿਕਾਰੀ ਜਸਦੀਪ ਸਿੰਘ ਗਿੱਲ ਵੀ ਸਤਿਸੰਗ ਕਰਿਆ ਕਰਨਗੇ। ਜਸਦੀਪ ਸਿੰਘ ਗਿੱਲ ਫਾਰਮਾਸਿਟੀਕਲ ਕੰਪਨੀ ਸਿਪਲਾ ਲਿਮਿਟਡ ਦੇ ਮੁੱਖ ਪਾਲਸੀ ਅਫਸਰ ਅਤੇ ਸੀਨੀਅਰ ਮੈਨੇਜਮੈਂਟ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਫਾਰਮਾਸਿਟੀਕਲ ਪ੍ਰਬੰਧਨ ਦੇ ਖੇਤਰ ਦੇ ਵਿੱਚ ਕਈ ਵੱਡੀਆਂ ਕੰਪਨੀਆਂ ਦੇ ਮੁਖੀ ਵਜੋਂ ਕੰਮ ਕੀਤਾ ਹੈ। ਉਹਨਾਂ ਕੈਂਬਰਿਜ ਯੂਨੀਵਰਸਿਟੀ ਤੋਂ ਕੈਮੀਕਲ ਇੰਜੀਨੀਅਰਿੰਗ ਦੇ ਵਿੱਚ ਪੀਐਚਡੀ ਕੀਤੀ। ਉਹਨਾਂ ਨੇ ਆਈਆਈਟੀ ਤੋਂ ਬਾਇਓਕੈਮੀਕਲ ਇੰਜੀਨੀਅਰਿੰਗ ਅਤੇ ਬਾਓ ਟੈਕਨੋਲੋਜੀ ਵਿੱਚ ਬੈਚਲਰ ਅਤੇ ਮਾਸਟਰ ਡਿਗਰੀਆਂ ਕੀਤੀਆਂ ਹਨ।