Punjab News: ਮਾਨਸਾ ਜਿਲ੍ਹੇ ਦੇ 245 ਪਿੰਡਾਂ ਚ 166 ਔਰਤਾਂ ਬਣਨਗੀਆਂ ਸਰਪੰਚ
ਬੁਢਲਾਡਾ ਦੇ 85 ਪਿੰਡਾਂ ਚ 32 ਅਨਸੂਚਿਤ ਜਾਤੀ ਦੇ ਬਣਨਗੇ ਸਰਪੰਚ, 9 ਜੋਨਾਂ ਚ ਵੰਡ ਕੇ ਚੋਣ ਅਧਿਕਾਰੀ ਕੀਤੇ ਨਿਯੁਕਤ
ਨਾਮਜਦਗੀਆਂ ਭਰਨ ਦੀ ਮਿਤੀ 27 ਸਤੰਬਰ ਤੋਂ 4 ਅਕਤੂਬਰ —ਐਸ.ਡੀ.ਐਮ. ਗਗਨਦੀਪ ਸਿੰਘ
ਬੁਢਲਾਡਾ 27 ਸਤੰਬਰ (ਵਿਸ਼ਵ ਵਾਰਤਾ) ਪੰਚਾਇਤੀ ਚੋਣਾਂ ਨੂੰ ਮੱਦੇ ਨਜਰ ਰੱਖਦੇ ਹੋਏ ਜਿਲ੍ਹੇ ਅੰਦਰ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਜਾਰੀ ਕੀਤੀ ਗਈ ਅਰਿਧ ਸੂਚਨਾ ਦੇ ਅਨੁਸਾਰ ਜਿਲ੍ਹੇ ਦੇ 5 ਬਲਾਕ ਝੁਨੀਰ, ਸਰਦੂਲਗੜ੍ਹ, ਭੀਖੀ, ਮਾਨਸਾ, ਬੁਢਲਾਡਾ ਦੇ 245 ਪਿੰਡਾਂ ਚ ਸਰਪੰਚਾਂ ਲਈ ਜਰਨਲ ਵਰਗ ਲਈ 79, ਅਨਸੂਚਿਤ ਜਾਤੀ 43, ਅਨਸੂਚਿਤ ਜਾਤੀ ਔਰਤ 44, ਔਰਤਾਂ 79 ਰਾਖਵੇਂ ਕੀਤੇ ਗਏ ਹਨ। ਜਿਸ ਵਿੱਚ ਬੁਢਲਾਡਾ ਹਲਕੇ ਦੇ 85 ਪਿੰਡਾਂ ਚ ਸਭ ਤੋਂ ਵੱਧ ਅਨਸੂਚਿਤ ਜਾਤੀ 16, ਅਨਸੂਚਿਤ ਔਰਤਾਂ 16, ਔਰਤਾਂ ਲਈ 27 ਅਤੇ ਜਰਨਲ ਵਰਗ ਲਈ 26 ਪਿੰਡਾਂ ਦਾ ਰਾਖਵਾਂਕਰਨ ਕੀਤਾ ਗਿਆ ਹੈ। ਸਭ ਤੋਂ ਘੱਟ ਭੀਖੀ ਬਲਾਕ ਦੇ 33 ਪਿੰਡਾਂ ਚ 5 ਅਨਸੂਚਿਤ ਜਾਤੀ ਲਈ, 5 ਅਨਸੂਚਿਤ ਔਰਤਾਂ ਲਈ, ਔਰਤਾਂ ਲਈ 12 ਪਿੰਡ ਅਤੇ ਜਰਨਲ ਵਰਗ ਲਈ 11 ਪਿੰਡ ਦਾ ਰਾਖਵਾਕਰਨ ਅਧੀਨ ਕੀਤਾ ਗਿਆ ਹੈ।
ਨਾਮਜਦਗੀਆਂ ਭਰਨ ਦੀ ਮਿਤੀ
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਬੁਢਲਾਡਾ ਗਗਨਦੀਪ ਸਿੰਘ ਨੇ ਦੱਸਿਆ ਕਿ 15 ਅਕਤੂਬਰ ਨੂੰ ਚੋਣਾਂ ਨੂੰ ਅਮਨ ਅਮਾਨ ਨਾਲ ਮੁਕੰਮਲ ਕਰਨ ਲਈ ਪਿੰਡਾਂ ਦੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਵੱਲੋਂ ਨਾਮਜਦਗੀਆਂ ਭਰਨ ਦੀ ਮਿਤੀ 27 ਸਤੰਬਰ ਤੋਂ 4 ਅਕਤੂਬਰ, ਨਾਮਜਦਗੀਆਂ ਪੱਤਰ ਦੀ ਪੜਤਾਲ 5 ਅਕਤੂਬਰ ਅਤੇ 7 ਅਕਤੂਰ ਤੱਕ ਨਾਮਜਦਗੀ ਪੱਤਰ ਵਾਪਿਸ ਲਏ ਜਾ ਸਕਦੇ ਹਨ।
85 ਪਿੰਡਾਂ ਦੇ 9 ਜੋਨਾਂ ਚ ਨਿਯੁਕਤ ਚੋਣ ਅਧਿਕਾਰੀ
ਵਿਭਾਗ ਵੱਲੋਂ ਹਲਕੇ ਦੇ 85 ਪਿੰਡਾਂ ਨੂੰ 9 ਜੋਨਾਂ ਚ ਵੰਡ ਕੇ ਚੋਣ ਅਧਿਕਾਰੀ ਨਿਯੁਕਤ ਕਰ ਦਿੱਤੇ ਗਏ ਹਨ। ਜਿਸ ਵਿੱਚ 1 ਜੋਨ ਕਣਕਵਾਲ ਚਹਿਲਾ ਦੇ ਚੋਣ ਅਧਿਕਾਰੀ ਪ੍ਰਿੰਸੀਪਲ ਕੁਲਦੀਪ ਸਿੰਘ ਫਫੜੇ ਭਾਈਕੇ ਅਤੇ ਸਹਿ ਅਧਿਕਾਰੀ ਸਚਿਨ ਕੁਮਾਰ ਜੇ.ਈ. ਬੀ.ਐਡ.ਆਰ ਅਧੀਨ ਪਿੰਡ ਹੀਰੋ ਖੁਰਦ, ਭਾਦੜਾ, ਆਲਮਪੁਰ ਬੋਦਲਾ, ਗੁੜ੍ਹੱਦੀ, ਖੀਵਾਂ ਮੀਆਂ ਸਿੰਘ ਵਾਲਾ, ਦੌਦੜਾ, ਬੀਰੋਕੇ ਕਲਾ, ਬੋੜਾਵਾਲ ਨੂੰ ਸ਼ਾਮਿਲ ਕੀਤਾ ਗਿਆ ਹੈ, 2 ਜੋਨ ਗੁਰਨੇ ਕਲਾਂ ਦੇ ਚੋਣ ਅਧਿਕਾਰੀ ਹੈਡਮਾਸ਼ਟਰ ਹਾਈ ਸਕੂਲ ਸਮਾਓ ਦੇ ਰਜਿੰਦਰ ਸਿੰਘ ਅਤੇ ਜੇ.ਈ. ਅੰਕਿਤ ਬੰਧਵਾ ਅਧੀਨ ਗੁਰਨੇ ਕਲਾਂ, ਬੀਰੋਕੇ ਖੁਰਦ, ਗੁਰਨੇ ਖੁਰਦ, ਬੱਛੋਆਣਾ, ਚੱਕ ਭਾਈਕੇ, ਅਹਿਮਦਪੁਰ, ਕੁਲੈਹਿਰੀ, ਹਸਨਪੁਰ, ਬਰ੍ਹੇ, ਫੁੱਲੂਵਾਲਾ ਡੋਗਰਾ ਨੂੰ ਸ਼ਾਮਿਲ ਕੀਤਾ ਗਿਆ ਹੈ, 3 ਜੋਨ ਰੱਲੀ ਦੇ ਚੋਣ ਅਧਿਕਾਰੀ ਸਬ ਡਵੀਜਨ ਐਸਡੀਓ ਸਰਬਜੀਤ ਸਿੰਘ ਅਤੇ ਜੇ.ਈ. ਪਰਮਿੰਦਰ ਸਿੰਘ ਅਧੀਨ ਰੱਲੀ, ਰਾਮਗੜ੍ਹ, ਦਰੀਆਪੁਰ ਕਲਾਂ, ਦਾਤੇਵਾਸ, ਫੁੱਲੂਵਾਲਾ ਡੋਡ, ਸਤੀਕੇ, ਸਿਰਸੀਵਾਲਾ, ਜਲਵੇੜਾ, ਗੋਬਿੰਦਪੁਰਾ ਨੂੰ ਸ਼ਾਮਿਲ ਕੀਤਾ ਗਿਆ ਹੈ, 4 ਜੋਨ ਦਿਆਲਪੁਰਾ ਦੇ ਚੋਣ ਅਧਿਕਾਰੀ ਐਸ.ਡੀ.ਓ. ਸਤਿਗੁਰ ਸਿੰਘ, ਜੇ.ਈ. ਰਣਜੀਤ ਸਿੰਘ ਅਧੀਨ ਪਿੰਡ ਖੱਤਰੀਵਾਲਾ, ਰੰਘੜਿਆਲ, ਕਿਸ਼ਨਗੜ੍ਹ, ਬਹਾਦਰਪੁਰ, ਬੱਖਸ਼ੀਵਾਲਾ, ਅਕਬਰਪੁਰ ਖੁਡਾਲ, ਖੁਡਾਲ ਕਲਾਂ, ਸ਼ੇਖੂਪੁਰ ਖੁਡਾਲ ਨੂੰ ਸ਼ਾਮਿਲ ਕੀਤਾ ਗਿਆ ਹੈ, 5 ਜੋਨ ਕੁਲਰੀਆਂ ਦੇ ਚੋਣ ਅਧਿਕਾਰੀ ਐਸ ਡੀ ਓ ਨਵਦੀਪ ਸਿੰਘ ਔਲਖ, ਜੇ.ਈ. ਗੁਰਮੀਤ ਗਰੋਵਰ ਅਧੀਨ ਪਿੰਡ ਗੋਰਖਨਾਥ, ਮੰਡੇਰ, ਕਾਹਨਗੜ੍ਹ, ਜੁਗਲਾਨ, ਧਰਮਪੁਰਾ, ਭਾਵਾ, ਭਖੜਿਆਲ, ਸੰਗਰੇੜੀ ਨੂੰ ਸ਼ਾਮਿਲ ਕੀਤਾ ਗਿਆ ਹੈ, 6 ਜੋਨ ਮਲਕੋ ਦੇ ਚੋਣ ਅਧਿਕਾਰੀ ਐਸ.ਡੀ.ਓ. ਇੰਦਰਜੀਤ ਸਿੰਘ ਦਾਤੇਵਾਸ, ਜੇਈ ਵਿਕਾਸ ਸਿੰਗਲਾ ਅਧੀਨ ਪਿੰਡ ਸੰਦਲੀ, ਫਰੀਦਕੇ, ਉਡਤ ਸੈਦੇਵਾਲ, ਆਲਮਪੁਰ ਮੰਦਰਾਂ, ਹਾਕਮਵਾਲਾ, ਮਲਕਪੁਰ ਭੀਮੜਾ, ਗੰਢੂ ਕਲਾਂ, ਗੰਢੂ ਖੁਰਦ, ਤਾਲਬਵਾਲਾ, ਲੱਖੀਵਾਲ ਨੂੰ ਸ਼ਾਮਿਲ ਕੀਤਾ ਗਿਆ ਹੈ, 7 ਜੋਨ ਮਘਾਣੀਆਂ ਦੇ ਚੋਣ ਅਧਿਕਾਰੀ ਪ੍ਰਿੰਸੀਪਲ ਸੁਨੀਲ ਕੱਕੜ, ਜੇ.ਈ ਲਵ ਗੋਇਲ ਅਧੀਨ ਪਿੰਡ ਗਾਮੀਵਾਲਾ, ਸ਼ੇਰਖਾਂ ਵਾਲਾ, ਰਾਮਗੜ੍ਹ ਸ਼ਾਹਪੁਰੀਆ, ਚੱਕ ਅਲੀਸ਼ੇਰ, ਰਿਉਂਦ ਖੁਰਦ, ਰਿਉਂਦ ਕਲਾਂ, ਦਸ਼ਮੇਸ਼ ਨਗਰ, ਜੀਵਨ ਨਗਰ, ਆਂਡਿਆ ਵਾਲੀ, ਬੀਰੇਵਾਲਾ ਡੋਗਰਾ ਨੂੰ ਸ਼ਾਮਿਲ ਕੀਤਾ ਗਿਆ ਹੈ, 8 ਜੋਨ ਮੱਲ ਸਿੰਘ ਵਾਲਾ ਦੇ ਚੋਣ ਅਧਿਕਾਰੀ ਐਸ.ਡੀ.ਓ. ਰਾਹੁਲ ਲੋਟਾ, ਜੇ.ਈ. ਕਪਿਲ ਕੁਮਾਰ ਅਧੀਨ ਪਿੰਡ ਮੰਢਾਲੀ, ਪਿੱਪਲੀਆਂ, ਅੱਕਾਵਾਲੀ, ਲਖਮੀਰਵਾਲਾ, ਜੋਈਆਂ, ਕਾਸਮਪੁਰ ਛੀਨਾਂ, ਟਾਹਲੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ, 9 ਜੋਨ ਅਚਾਨਕ ਦੇ ਚੋਣ ਅਧਿਕਾਰੀ ਈ.ਓ. ਨਗਰ ਕੋਂਸਲ ਬੁਢਲਾਡਾ ਬਲਵਿੰਦਰ ਸਿੰਘ, ਜੇਈ ਹਰਵਿੰਦਰ ਸਿੰਘ ਅਧੀਨ ਪਿੰਡ ਸੈਦੇਵਾਲਾ, ਸਸਪਾਲੀ, ਟੋਢਰਪੁਰ, ਰਾਮਪੁਰ ਮੰਡੇਰ, ਕਲੀਪੁਰ, ਕੁਲਾਣਾ, ਰਾਮਨਗਰ ਭੱਠਲ, ਅਚਾਨਕ ਖੁਰਦ ਨੂੰ ਸ਼ਾਮਿਲ ਕੀਤਾ ਗਿਆ ਹੈ।