PU ਵਿਦਿਆਰਥੀ ਕੌਂਸਲ ਦੀਆਂ ਚੋਣਾਂ ‘ਚ ਦਾ ਆਇਆ ਨਤੀਜਾ ; ਜਾਣੋ ਕਿਸਨੇ ਮਾਰੀ ਕਿੰਨੀਆਂ ਵੋਟਾਂ ਨਾਲ ਬਾਜ਼ੀ
ਚੰਡੀਗੜ੍ਹ 5ਸਤੰਬਰ (ਵਿਸ਼ਵ ਵਾਰਤਾ): PU ਸਟੂਡੈਂਟ ਕੌਂਸਲ ਚੋਣਾਂ ਵਿੱਚ ਪ੍ਰਧਾਨ ਦੇ ਅਹੁਦੇ ਲਈ ਆਜ਼ਾਦ ਉਮੀਦਵਾਰ ਅਨੁਰਾਗ ਦਲਾਲ ਨੇ ਜਿੱਤ ਪ੍ਰਾਪਤ ਕੀਤੀ ਹੈ। ਅਨੁਰਾਗ ਨੂੰ ਕੁਲ 3433 ਵੋਟਾਂ ਪਈਆਂ ਹਨ। ਅਨੁਰਾਗ ਹੁਣ ਪੀਯੂ ਵਿਦਿਆਰਥੀ ਕੌਂਸਲ ਦੇ ਅਗਲੇ ਪ੍ਰਧਾਨ ਹੋਣਗੇ। ਵੋਟਾਂ ਦੀ ਗਿਣਤੀ ਦੌਰਾਨ ਅਨੁਰਾਗ ਦਲਾਲ ਸ਼ੁਰੂ ਤੋਂ ਹੀ ਅੱਗੇ ਚੱਲ ਰਹੇ ਸਨ। ਅਨੁਰਾਗ ਦਲਾਲ ਨੂੰ ਕੁੱਲ 3433 ਵੋਟਾਂ ਮਿਲੀਆਂ ਹਨ। ਪੀਯੂ ਵਿੱਚ ਉਨ੍ਹਾਂ ਦੇ ਸਮਰਥਕ ਜਸ਼ਨ ਮਨਾ ਰਹੇ ਹਨ। ਜਦਕਿ ਮੀਤ ਪ੍ਰਧਾਨ ਦੇ ਅਹੁਦੇ ‘ਤੇ ਐਨਐਸਯੂਆਈ ਦੇ ਅਰਚਿਤ ਗਰਗ 3631 ਵੋਟਾਂ ਲੈ ਕੇ ਜੇਤੂ ਰਹੇ ਹਨ। ਸਕੱਤਰ ਦੇ ਅਹੁਦੇ ਲਈ ਇਨਸੋ ਦੇ ਵਿਨੀਤ ਯਾਦਵ ਨੂੰ 3298 ਵੋਟਾਂ ਮਿਲੀਆਂ ਹਨ। ਸੰਯੁਕਤ ਸਕੱਤਰ ਦੇ ਅਹੁਦੇ ਲਈ ਏਬੀਵੀਪੀ ਦੇ ਜਸਵਿੰਦਰ ਰਾਣਾ ਨੇ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੂੰ 3489 ਵੋਟਾਂ ਮਿਲੀਆਂ ਹਨ। ਇਸ ਦੇ ਨਾਲ ਹੀ ਪੀਯੂ ਵਿੱਚ ਜੇਤੂ ਉਮੀਦਵਾਰਾਂ ਦਾ ਜਸ਼ਨ ਸ਼ੁਰੂ ਹੋ ਗਿਆ ਹੈ। ਜੇਤੂਆਂ ਦੇ ਸਮਰਥਕ ਜਸ਼ਨ ਮਨਾ ਰਹੇ ਹਨ।