MLA ਨਰਿੰਦਰ ਕੌਰ ਭਰਾਜ ਦੇ ਪਤੀ ਨੇ ਗਰੀਬ ਪਰਿਵਾਰ ਨੂੰ ਦਿੱਤੀ ਵਿੱਤੀ ਸਹਾਇਤਾ
ਚੰਡੀਗੜ੍ਹ, 7ਜੁਲਾਈ(ਵਿਸ਼ਵ ਵਾਰਤਾ)Politics News :ਭਵਾਨੀਗੜ੍ਹ ਦੇ ਪਿੰਡ ਭੱਟੀਵਾਲ ਕਲਾ ’ਚ ਬਰਸਾਤ ਦੇ ਕਾਰਨ ਇਕ ਗ਼ਰੀਬ ਪਰਿਵਾਰ ਦੀ ਛੱਤ ਡਿੱਗ ਗਈ ਸੀ, ਜਿਸਤੋਂ ਬਾਅਦ ਉਸ ਪਰਿਵਾਰ ਦੀ ਇਕ ਔਰਤ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਅਤੇ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈਆਂ ਸਨ।ਜਿਸਤੋਂ ਬਾਅਦ ਸੰਗਰੂਰ ਦੇ MLA ਨਰਿੰਦਰ ਕੌਰ ਭਰਾਜ ਦੇ ਪਤੀ ਮਨਦੀਪ ਲੱਖੇਵਾਲ ਦਾ ਇਹ ਤਸਵੀਰਾਂ ਦੇਖ ਕੇ ਦਿਲ ਪਸੀਜ ਗਿਆ ਅਤੇ ਉਹਨਾਂ ਨੇ ਅੱਜ ਆਪਣੇ ਜਨਮਦਿਨ ਦੇ ਮੌਕੇ ਉਸ ਪਰਿਵਾਰ ਦੀ ਛੱਤ ਦੀ ਮੁਰੰਮਤ ਦਾ ਬੀੜਾ ਚੁੱਕਿਆ , ਅੱਜ ਮਨਦੀਪ ਲੱਖੇਵਾਲ ਉਹਨਾਂ ਦੇ ਘਰ ਜਾ ਕੇ ਪਰਿਵਾਰ ਨੂੰ ਰਾਸ਼ਨ ਪਾਣੀ ਸਮੇਤ 21 ਹਜਾਰ ਦੀ ਵਿੱਤੀ ਸਹਾਇਤਾ ਦੇ ਕੇ ਆਏ ਹਨ ਅਤੇ ਨਾਲ ਹੀ ਡੀਸੀ ਨੂੰ ਐਪਲੀਕੇਸ਼ਨ ਲਿਖ ਕੇ ਸਰਕਾਰੀ ਸਕੀਮ ਤਹਿਤ ਇਹਨਾਂ ਦੀ ਵੱਧ ਤੋਂ ਵੱਧ ਸਹਾਇਤਾ ਦਵਾਉਣ ਦਾ ਪਰਿਵਾਰ ਨੂੰ ਵਿਸ਼ਵਾਸ ਦਿੱਤਾ।