PM ਮੋਦੀ ਨੇ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੀ ਪਹਿਲੀ ਵਰ੍ਹੇਗੰਢ ‘ਤੇ ਦਿੱਤੀ ਵਧਾਈ
- ਰਾਮਲਲਾ ਦੀ ਵਿਸ਼ੇਸ਼ ਪੂਜਾ ਹੋਈ ਅਰੰਭ
- ਰਾਮਲਲਾ ਦੇ ਦਰਸ਼ਨਾਂ ਲਈ 10 ਰਾਜਾਂ ਤੋਂ ਪਹੁੰਚੇ ਲੋਕ
ਨਵੀ ਦਿੱਲੀ : ਅਯੁੱਧਿਆ ‘ਚ ਰਾਮਲਲਾ ਦੀ ਪ੍ਰਾਨ ਪ੍ਰਤਿਸ਼ਠਾ ਦੀ ਪਹਿਲੀ ਵਰ੍ਹੇਗੰਢ ਮਨਾਈ ਜਾ ਰਹੀ ਹੈ। ਰਾਮਲਲਾ ਦੀ ਵਿਸ਼ੇਸ਼ ਪੂਜਾ ਅਰੰਭ ਹੋ ਗਈ। ਪੁਜਾਰੀਆਂ ਨੇ ਰਾਮਲਲਾ ਦਾ ਪੰਚਾਮ੍ਰਿਤ ਅਭਿਸ਼ੇਕ ਕੀਤਾ। ਪਹਿਲਾਂ ਦੁੱਧ, ਦਹੀਂ, ਘਿਓ, ਸ਼ਹਿਦ ਅਤੇ ਚੀਨੀ ਨਾਲ ਅਭਿਸ਼ੇਕ ਕੀਤਾ ਗਿਆ, ਫਿਰ ਗੰਗਾ ਜਲ ਨਾਲ ਇਸ਼ਨਾਨ ਕਰਵਾਇਆ ਗਿਆ। ਇਸ ਤੋਂ ਬਾਅਦ ਰਾਮਲਲਾ ਦਾ ਸ਼ਿੰਗਾਰ ਕੀਤਾ ਗਿਆ। ਉਨ੍ਹਾਂ ਨੇ ਪੀਲੇ ਰੰਗ ਦੇ ਵਸਤਰ ਪਹਿਨਾਏ ਗਏ। ਇਸ ਨੂੰ ਸੋਨੇ ਦੀਆਂ ਤਾਰਾਂ ਨਾਲ ਬੁਣਿਆ ਗਿਆ ਹੈ। ਉਨ੍ਹਾਂ ਦੇ ਤਾਜ ਵਿੱਚ ਇੱਕ ਹੀਰਾ ਜੜਿਆ ਹੋਇਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਯੁੱਧਿਆ ਵਿਚ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੀ ਪਹਿਲੀ ਵਰ੍ਹੇਗੰਢ ’ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਟਵੀਟ ਕਰ ਕਿਹਾ ਕਿ “ਅਯੁੱਧਿਆ ਵਿਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੀ ਪਹਿਲੀ ਵਰ੍ਹੇਗੰਢ ’ਤੇ ਸਾਰੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ। ਸਦੀਆਂ ਦੀ ਕੁਰਬਾਨੀ, ਤਪੱਸਿਆ ਅਤੇ ਸੰਘਰਸ਼ ਤੋਂ ਬਾਅਦ ਬਣਿਆ ਇਹ ਮੰਦਰ ਸਾਡੀ ਸੱਭਿਆਚਾਰ ਅਤੇ ਅਧਿਆਤਮਿਕਤਾ ਦੀ ਇਕ ਮਹਾਨ ਵਿਰਾਸਤ ਹੈ”
ਦੱਸ ਦਈਏ ਕਿ
ਦਿੱਲੀ ਅਤੇ ਹਿਮਾਚਲ ਸਮੇਤ 10 ਰਾਜਾਂ ਤੋਂ ਲੋਕ ਰਾਮਲਲਾ ਦੇ ਦਰਸ਼ਨਾਂ ਲਈ ਪਹੁੰਚੇ ਹਨ। ਰਾਮ ਮੰਦਰ ਨੂੰ ਵਿਦੇਸ਼ੀ ਫੁੱਲਾਂ ਨਾਲ ਸਜਾਇਆ ਗਿਆ ਹੈ। ਮੰਦਰ ਟਰੱਸਟ ਨੇ ਅੰਗਦ ਟਿੱਲਾ ਵਿਖੇ ਜਰਮਨ ਹੈਂਗਰ ਟੈਂਟ ਲਗਾਏ ਹਨ। ਇੱਥੇ 5 ਹਜ਼ਾਰ ਸ਼ਰਧਾਲੂ ਰਾਮਕਥਾ ਸੁਣਨਗੇ
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/