Paris Paralympics : ਸੁਮਿਤ ਅੰਤਿਲ ਨੇ ਪੈਰਾਲੰਪਿਕ ਰਿਕਾਰਡ ਦੇ ਨਾਲ ਜੈਵਲਿਨ ਥਰੋਅ ਵਿੱਚ ਜਿੱਤਿਆ ਸੋਨ ਤਗਮਾ
ਚੰਡੀਗੜ੍ਹ,3ਸਤੰਬਰ(ਵਿਸ਼ਵ ਵਾਰਤਾ) Paris Paralympics-ਪੈਰਿਸ ਪੈਰਾਲੰਪਿਕ ‘ਚ ਭਾਰਤ ਨੂੰ 5ਵੇਂ ਦਿਨ ਦੂਜਾ ਸੋਨ ਤਮਗਾ ਮਿਲਿਆ ਹੈ। ਸੁਮਿਤ ਅੰਤਿਲ ਨੇ ਪੈਰਾਲੰਪਿਕ ਰਿਕਾਰਡ ਦੇ ਨਾਲ ਜੈਵਲਿਨ ਥਰੋਅ ਵਿੱਚ ਸੋਨ ਤਗਮਾ ਜਿੱਤਿਆ। ਉਸ ਨੇ 70.59 ਮੀਟਰ ਥਰੋਅ ਸੁੱਟ ਕੇ ਪਹਿਲਾ ਸਥਾਨ ਹਾਸਲ ਕੀਤਾ। ਉਨ੍ਹਾਂ ਤੋਂ ਪਹਿਲਾਂ ਨਿਤੀਸ਼ ਕੁਮਾਰ ਨੇ ਬੈਡਮਿੰਟਨ ਵਿੱਚ ਸੋਨ ਤਮਗਾ ਜਿੱਤਿਆ ਸੀ।
ਭਾਰਤ ਨੇ ਬੈਡਮਿੰਟਨ ਵਿੱਚ 4 ਤਗਮੇ ਜਿੱਤੇ। ਨਿਤੇਸ਼ ਤੋਂ ਬਾਅਦ ਸੁਹਾਸ ਯਤੀਰਾਜ ਨੇ ਚਾਂਦੀ ਦਾ ਤਗਮਾ ਜਿੱਤਿਆ। ਜਦੋਂ ਕਿ ਔਰਤਾਂ ਦੇ ਮੁਕਾਬਲੇ ਵਿੱਚ ਤੁਲਾਸੀਮਤੀ ਮੁਰੁਗੇਸਨ ਨੇ ਚਾਂਦੀ ਦਾ ਤਗ਼ਮਾ ਅਤੇ ਮਨੀਸ਼ਾ ਰਾਮਦਾਸ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਤੋਂ ਪਹਿਲਾਂ ਯੋਗੇਸ਼ ਕਥੂਨੀਆ ਨੇ ਡਿਸਕਸ ਥਰੋਅ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ ਜਦਕਿ ਰਾਕੇਸ਼ ਕੁਮਾਰ ਅਤੇ ਸ਼ੀਤਲ ਦੇਵੀ ਦੀ ਜੋੜੀ ਨੇ ਤੀਰਅੰਦਾਜ਼ੀ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਭਾਰਤ ਨੇ Paris Paralympics ‘ਚ ਹੁਣ ਤੱਕ 3 ਸੋਨ, 5 ਚਾਂਦੀ ਅਤੇ 6 ਕਾਂਸੀ ਦੇ ਤਗਮੇ ਜਿੱਤੇ ਹਨ।