Paris Olympics 2024 : ਜੈਵਲਿਨ ਕੁਆਲੀਫ਼ਿਕੇਸ਼ਨ ਈਵੈਂਟ ਅੱਜ
ਭਾਰਤੀ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਤੋਂ ਭਾਰਤੀਆਂ ਨੂੰ ਮੈਡਲ ਦੀ ਉਮੀਦ
ਚੰਡੀਗੜ੍ਹ, 6ਅਗਸਤ(ਵਿਸ਼ਵ ਵਾਰਤਾ)- ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ, ਕਿਸ਼ੋਰ ਜੇਨਾ ਅਤੇ ਪਹਿਲਵਾਨ ਵਿਨੇਸ਼ ਫੋਗਾਟ ਅੱਜ ਮੰਗਲਵਾਰ ਨੂੰ ਪੈਰਿਸ ਓਲੰਪਿਕ ‘ਚ ਆਪਣੀ-ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਟੋਕੀਓ ਓਲੰਪਿਕ-2020 ਦੇ ਸੋਨ ਤਮਗਾ ਜੇਤੂ ਨੀਰਜ ਚੋਪੜਾ ਅਤੇ ਜੇਨਾ ਪੁਰਸ਼ਾਂ ਦੇ ਜੈਵਲਿਨ ਥਰੋਅ ਦੇ ਕੁਆਲੀਫਿਕੇਸ਼ਨ ਈਵੈਂਟ ਵਿੱਚ ਹਿੱਸਾ ਲੈਣਗੇ। ਇਸ ਈਵੈਂਟ ਦਾ ਮੈਡਲ ਮੈਚ 8 ਅਗਸਤ ਨੂੰ ਹੋਵੇਗਾ। ਪੈਰਿਸ ‘ਚ ਚੱਲ ਰਹੀਆਂ ਖੇਡਾਂ ਦੇ 11ਵੇਂ ਦਿਨ ਪਹਿਲਵਾਨ ਵਿਨੇਸ਼ ਫੋਗਾਟ ਔਰਤਾਂ ਦੇ 50 ਕਿਲੋਗ੍ਰਾਮ ਦੇ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ‘ਚ ਜਾਪਾਨ ਦੀ ਓਲੰਪਿਕ ਅਤੇ ਵਿਸ਼ਵ ਚੈਂਪੀਅਨ ਯੂਈ ਸੁਸਾਕੀ ਨਾਲ ਭਿੜੇਗੀ। ਇਸ ਦੇ ਨਾਲ ਹੀ ਭਾਰਤੀ ਹਾਕੀ ਟੀਮ ਸੈਮੀਫਾਈਨਲ ‘ਚ ਵਿਸ਼ਵ ਚੈਂਪੀਅਨ ਜਰਮਨੀ ਨਾਲ ਭਿੜੇਗੀ। ਨਾਲ ਹੀ, ਭਾਰਤੀ ਪੁਰਸ਼ ਟੇਬਲ ਟੈਨਿਸ ਟੀਮ ਪ੍ਰੀ-ਕੁਆਰਟਰ ਫਾਈਨਲ ਵਿੱਚ ਚੀਨ ਨਾਲ ਭਿੜੇਗੀ। ਭਾਰਤੀ ਟੀਮ ਵਿੱਚ ਅਚੰਤਾ ਸ਼ਰਤ ਕਮਲ, ਹਰਮੀਤ ਦੇਸਾਈ ਅਤੇ ਮਾਨਵ ਠੱਕਰ ਸ਼ਾਮਲ ਹਨ।