ਪੁਸਤਕ ਮੇਲੇ ਅਤੇ ਸਾਹਿਤ ਉਤਸਵ ਦਾ ਚੌਥਾ ਦਿਨ ‘ਪੰਜਾਬ ਦੇ ਚੰਗੇਰੇ ਭਵਿੱਖ’ ਨੂੰ ਸਮਰਪਿਤ ਰਿਹਾ
ਲੁਧਿਆਣਾ : 17 ਨਵੰਬਰ ( ਵਿਸ਼ਵ ਵਾਰਤਾ)-ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ( ਵੱਲੋਂ ਪੰਜਾਬੀ ਭਵਨ, ਲੁਧਿਆਣਾ ਵਿਖੇ ਮਨਾਏ ਜਾ
ਰਹੇੇ ਚਾਰ ਰੋਜ਼ਾ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਦਾ ਚੌਥਾ ਦਿਨ ‘ਪੰਜਾਬ ਦੇ ਚੰਗੇਰੇ
ਭਵਿੱਖ’ ਨੂੰ ਸਮਰਪਿਤ ਕੀਤਾ ਗਿਆ। ‘ਪੰਜਾਬ ਦਾ ਅੱਜ ਅਤੇ ਭਵਿੱਖ’ ਵਿਸ਼ੇ ਬਾਰੇ ਸੈਮੀਨਾਰ
ਆਯੋਜਿਤ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸੁਖਦੇਵ ਸਿੰਘ
ਸਿਰਸਾ ਨੇ ਕੀਤੀ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ
ਨੇ ਸੈਮੀਨਾਰ ਦੇ ਆਰੰਭ ਵਿਚ ਸਭ ਨੂੰ ਜੀ ਆਇਆਂ ਨੂੰ ਕਿਹਾ। ਉਨ੍ਹਾਂ ਸਾਹਿਤ ਉਤਸਵ ਅਤੇ
ਪੁਸਤਕ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਇਸ ਚਾਰ ਰੋਜ਼ਾ ਸਾਹਿਤ ਉਤਸਵ ਮੌਕੇ ਹੁੰਮ ਹੁੰਮਾ
ਕੇ ਪਹੁੰਚੇ ਵਿਦਵਾਨਾਂ, ਪ੍ਰਕਾਸ਼ਕਾਂ, ਪੁਸਤਕ ਵਿਕ੍ਰੇਤਾਵਾਂ, ਪੁਸਤਕ ਪ੍ਰੇਮੀਆਂ ਅਤੇ
ਸਰੋਤਿਆਂ ਦਾ ਪੰਜਾਬੀ ਭਵਨ ਦੇ ਵਿਹੜੇ ’ਚ ਆਉਣ ’ਤੇ ਵਿਸ਼ੇਸ਼ ਤੌਰ ’ਤੇ ਸਵਾਗਤ ਕੀਤਾ।
ਪੈਨਲਿਸਟ ਡਾ. ਗਿਆਨ ਸਿੰਘ ‘ਪੇਂਡੂ ਪੰਜਾਬ ਤੋਂ ਕੌਮਾਂਤਰੀ ਪਰਵਾਸ ਦੇ
ਹੂੰਝੇ-ਪੂੰਝੇ-ਕਪੂੰਝੇ’, ਡਾ. ਬਲਵਿੰਦਰ ਸਿੰਘ ਔਲਖ ‘ਪੰਜਾਬ ਦਾ ਸਿਹਤ ਸੰਕਟ’, ਸ.
ਗੁਰਪ੍ਰੀਤ ਸਿੰਘ ਤੂਰ ‘ਪੰਜਾਬ ਅਤੇ ਪਰਵਾਸ’, ਡਾ. ਪਰਮਜੀਤ ਸਿੰਘ ਢੀਂਗਰਾ ‘ਪੰਜਾਬ :
ਅਤੀਤ ਅਤੇ ਅੱਜ’ ਬਾਰੇ ਭਾਵਪੂਰਤ ਪੇਪਰ ਪੇਸ਼ ਕੀਤੇ। ਇਸ ਸੈਸ਼ਨ ਦਾ ਮੰਚ ਸੰਚਾਲਨ ਅਕਾਡਮੀ
ਦੇ ਸਕੱਤਰ ਸਾਹਿਤਕ ਸਰਗਰਮੀਆਂ ਡਾ. ਹਰੀ ਸਿੰਘ ਜਾਚਕ ਨੇ ਬਾਖ਼ੂਬੀ ਨਿਭਾਇਆ।
ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਲਮਾਂ ਵਾਲਿਆਂ ਦਾ ਇਹ
ਫ਼ਰਜ਼ ਹੈ ਕਿ ਲੜਾਈ ਲੜਨ ਵਾਲਿਆਂ ਨੂੰ ਸੇਧ ਦੇਣ। ਸੰਵਿਧਾਨ ਦੇ ਆੜ ਹੇਠ ਅੱਜਕਲ੍ਹ ਆਮ
ਆਦਮੀ ਨਪੀੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਸਰਕਾਰ ਦੀਆਂ ਪੰਜਾਬ ਮਾਰੂ ਨੀਤੀਆਂ ਤੋਂ
ਪੰਜਾਬੀਆਂ ਨੂੰ ਸੁਚੇਤ ਕਰਨ ਦੀ ਲੋੜ ਹੈ।
ਇਸ ਮੌਕੇ ਪੜ੍ਹੇ ਗਏ ਪਰਚਿਆਂ ਬਾਰੇ ਡਾ. ਸੁਖਦੇਵ ਸਿੰਘ ਪੀ.ਏ.ਯੂ., ਸੰਜੀਵਨ, ਬਲਕੌਰ
ਸਿੰਘ, ਮਨਦੀਪ ਕੌਰ ਭੰਮਰਾ ਨੇ ਸਵਾਲ ਕੀਤੇ ਅਤੇ ਪੈਨਲਿਸਟ ਨੇੇ ਬਹੁਤ ਵਧੀਆ ਜਵਾਬ
ਦਿੱਤੇ।
ਡਾ. ਗੁਲਜ਼ਾਰ ਸਿੰਘ ਪੰਧੇਰ ਵਲੋਂ ਸੰਪਾਦਤ ਮੈਗਜ਼ੀਨ ‘ਸਮਾਂਤਰ ਨਜ਼ਰੀਆ’, ਬਾਬਾ ਗੇਂਦਾ
ਸਿੰਘ ਦੌਧਰ ਦੀ ਪੁਸਤਕ ਸੰਪਾਦਕ ਡਾ. ਸੁਖਦੇਵ ਸਿੰਘ ਸਿਰਸਾ, ‘ਮੇਰੀ ਜੀਵਨ ਕਥਾ : ਸੱਚੋ
ਸੱਚ’, ਰਿਪੁਦਮਨ ਸਿੰਘ ਰੂਪ ਦੀ ਪੁਸਤਕ ‘ਤੀਲਾ’ ਅਤੇ ਹੋਰ ਪੁਸਤਕਾਂ ਲੋਕ ਅਰਪਣ ਕੀਤੀਆਂ
ਗਈਆਂ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਮੀਤ ਪ੍ਰਧਾਨ ਡਾ. ਹਰਵਿੰਦਰ ਸਿੰਘ ਸਿਰਸਾ
ਪੈਨਲਿਸਟਾਂ, ਲੇਖਕਾਂ ਅਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਹਿਤ ਉਤਸਵ ਵਿਚ
ਸ਼ਾਮਲ ਹੋਏ ਸਾਰੇ ਪੈਨਲਿਸਟਾਂ ਤੋਂ ਅਕਾਡਮੀ ਨੂੰ ਵੱਡੀਆਂ ਉਮੀਦਾਂ ਹਨ। ਚਾਰੇ ਦਿਨ
ਮੇਲੇ ਵਿਚ ੀਜ਼ਾਰਾਂ ਦਰਸ਼ਕਾਂ ਤੇ ਪੁਸਤਕ ਪ੍ਰੇਮੀਆਂ ਨੇ ਆਨੰਦ ਮਾਣਿਆਂ।
ਇਸ ਮੌਕੇ ਬਿਹਾਰੀ ਲਾਲ ਸੱਦੀ, ਸੁਵਰਨ ਸਿੰਘ ਵਿਰਕ, ਕੇਵਲ ਧਾਲੀਵਾਲ (ਇੰਗਲੈਂਡ),
ਪ੍ਰੋ. ਰਵਿੰਦਰ ਸਿੰਘ ਭੱਠਲ, ਡਾ. ਹਰਵਿੰਦਰ ਸਿੰਘ ਸਿਰਸਾ, ਡਾ. ਅਰਵਿੰਦਰ ਕੌਰ ਕਾਕੜਾ,
ਸੰਜੀਵਨ, ਡਾ. ਹਰੀ ਸਿੰਘ ਜਾਚਕ, ਸੰਤੋਖ ਸਿੰਘ ਸੁੱਖੀ, ਡਾ. ਗੁਰਇਕਬਾਲ ਸਿੰਘ, ਜਨਮੇਜਾ
ਸਿੰਘ ਜੌਹਲ, ਨਰਿੰਦਰਪਾਲ ਕੌਰ, ਖੁਸ਼ਵੰਤ ਬਰਗਾੜੀ, ਦੀਪ ਦਿਲਬਰ, ਸੋਮਾ ਸਬਲੋਕ, ਮਨਦੀਪ
ਕੌਰ ਭੰਮਰਾ, ਸੁਰਿੰਦਰ ਦੀਪ, ਇੰਦਰਜੀਤਪਾਲ ਕੌਰ, ਡਾ. ਗੁਰਮੇਲ ਸਿੰਘ ਚੰਡੀਗੜ੍ਹ,
ਤੇਜਿੰਦਰ ਸਿੰਘ ਬਾਜ਼, ਸੁਰਜੀਤ ਸਿੰਘ ਸਿਰੜੀ, ਬਲਵਿੰਦਰ ਭੱਟੀ, ਗੁਰਮੇਜ ਭੱਟੀ, ਨੀਤੂ
ਸ਼ਰਮਾ, ਮੋਹੀ ਅਮਰਜੀਤ, ਜਸਵਿੰਦਰ ਕੌਰ ਜੱਸੀ, ਰੂਚਿਕਾ ਦਾਸਾਨੀ, ਨੀਲੂ ਬੱਗਾ, ਉਜਾਗਰ
ਸਿੰਘ ਲਲਤੋਂ, ਅੰਜੂ ਬਾਲਾ, ਹਰਪਾਲ ਸਿੰਘ ਮਾਂਗਟ, ਸਤਵੀਰ ਕੌਰ, ਸਮੇਤ ਕਾਫ਼ੀ ਗਿਣਤੀ
ਵਿਚ ਲੇਖਕ ਅਤੇ ਸਰੋਤੇ ਹਾਜ਼ਰ ਸਨ।
Panjabi Sahitya Akademi
READ MORE NEWS –https://wishavwarta.in/