National News : ਸੰਸਦ ਦਾ ਮਾਨਸੂਨ ਸੈਸ਼ਨ ਅੱਜ ਤੋਂ ਹੋ ਰਿਹਾ ਹੈ ਸ਼ੁਰੂ
ਚੰਡੀਗੜ੍ਹ, 22ਜੁਲਾਈ(ਵਿਸ਼ਵ ਵਾਰਤਾ)National News ਸੰਸਦ ਦਾ ਮਾਨਸੂਨ ਸੈਸ਼ਨ ਅੱਜ 22 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ। ਇਹ 12 ਅਗਸਤ ਤੱਕ ਚੱਲੇਗਾ। ਇਨ੍ਹਾਂ 22 ਦਿਨਾਂ ‘ਚ 19 ਬੈਠਕਾਂ ਹੋਣਗੀਆਂ। ਮੋਦੀ ਸਰਕਾਰ 3.0 ਦਾ ਪਹਿਲਾ ਆਮ ਬਜਟ 23 ਜੁਲਾਈ ਨੂੰ ਪੇਸ਼ ਕਰੇਗੀ। ਸਰਕਾਰ ਇਕ ਦਿਨ ਪਹਿਲਾਂ ਆਰਥਿਕ ਸਰਵੇਖਣ ਲਿਆਵੇਗੀ। ਇਸ ਤੋਂ ਬਾਅਦ 6 ਨਵੇਂ ਬਿੱਲ ਪੇਸ਼ ਕੀਤੇ ਜਾਣਗੇ। ਇਨ੍ਹਾਂ ਵਿੱਚ ਫਾਇਨਾਂਸ ਬਿੱਲ, ਡਿਜ਼ਾਸਟਰ ਮੈਨੇਜਮੈਂਟ, ਬਾਇਲਰ ਬਿੱਲ, ਇੰਡੀਅਨ ਏਅਰਕ੍ਰਾਫਟ ਬਿੱਲ, ਕੌਫੀ ਪ੍ਰਮੋਸ਼ਨ ਐਂਡ ਡਿਵੈਲਪਮੈਂਟ ਬਿੱਲ ਅਤੇ ਰਬੜ ਪ੍ਰੋਮੋਸ਼ਨ ਐਂਡ ਡਿਵੈਲਪਮੈਂਟ ਬਿੱਲ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਮਾਨਸੂਨ ਸੈਸ਼ਨ ਦੌਰਾਨ ਬਜਟ ਵੀ ਪੇਸ਼ ਕੀਤਾ ਜਾਵੇਗਾ ਅਤੇ ਇਸ ‘ਤੇ ਚਰਚਾ ਕੀਤੀ ਜਾਵੇਗੀ।