Mumbai ‘ਚ ਗਾਇਕ ਸ਼ਾਨ ਦੀ ਬਿਲਡਿੰਗ ‘ਚ ਲੱਗੀ ਭਿਆਨਕ ਅੱਗ, Fans ਦੀ ਵਧੀ ਚਿੰਤਾ
ਮਹਾਰਾਸ਼ਟਰ: ਮੁੰਬਈ (Mumbai) ਵਿੱਚ ਮੰਗਲਵਾਰ ਨੂੰ ਇੱਕ 15 ਮੰਜ਼ਿਲਾ ਇਮਾਰਤ ਦੇ ਇੱਕ ਅਪਾਰਟਮੈਂਟ ਵਿੱਚ ਅੱਗ ਲੱਗ ਗਈ। ਇਸ ਇਮਾਰਤ ਵਿੱਚ ਗਾਇਕ ਸ਼ਾਨ ਵੀ ਰਹਿੰਦੇ ਹਨ। ਬਾਂਦਰਾ ਵੈਸਟ ਇਲਾਕੇ ‘ਚ ਫਾਰਚਿਊਨ ਐਨਕਲੇਵ ਬਿਲਡਿੰਗ ਦੀ ਛੇਵੀਂ ਮੰਜ਼ਿਲ ‘ਤੇ ਸਥਿਤ ਇਕ ਫਲੈਟ ‘ਚ ਅੱਗ ਲੱਗਣ ਦੀ ਘਟਨਾ ਵਾਪਰੀ ਹੈ।
ਹਾਦਸੇ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਢਾਈ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇਸ ਘਟਨਾ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਕਾਰਨ ਫੈਨਸ ਦੀ ਚੰਤਾ ਕਾਫੀ ਵੱਧ ਗਈ ਸੀ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/