Mumbai ਕੰਸਰਟ ਐਡਵਾਈਜ਼ਰੀ ‘ਤੇ ਦਿਲਜੀਤ ਨੇ ਦਿੱਤਾ ਕਰਾਰਾ ਜਵਾਬ
ਨਵੀ ਦਿੱਲੀ : ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਸੰਗੀਤਕ ਟੂਰ ‘ਦਿਲ-ਲੁਮੀਨਾਟੀ’ ਨੂੰ ਲੈ ਕੇ ਸੁਰਖੀਆਂ ‘ਚ ਹਨ। ਦਿਲਜੀਤ ਦੁਸਾਂਝ ਨੇ ਮੁੰਬਈ ਵਿੱਚ ਕੰਸਰਟ ਦੌਰਾਨ ਜਾਰੀ ਨੋਟਿਸ ਅਤੇ ਐਡਵਾਈਜ਼ਰੀ ‘ਤੇ ਜਵਾਬ ਦਿੱਤਾ ਹੈ। ਮੁੰਬਈ ‘ਚ ਸ਼ੋਅ ਦੌਰਾਨ ਦਿਲਜੀਤ ਨੇ ਕਿਹਾ- ਮੈਂ ਆਪਣੀ ਟੀਮ ਨੂੰ ਪੁੱਛਿਆ ਕਿ ਕੀ ਸਾਡੇ ਲਈ ਕੋਈ ਐਡਵਾਈਜ਼ਰੀ ਤਾ ਨਹੀਂ ਜਾਰੀ ਕੀਤੀ ਗਈ ਹੈ? ਰਾਤ ਤੱਕ ਕੁਝ ਵੀ ਜਾਰੀ ਨਹੀਂ ਕੀਤਾ ਗਿਆ ਸੀ, ਪਰ ਸਵੇਰੇ ਸਾਨੂੰ ਪਤਾ ਲੱਗਾ ਕਿ ਸੰਗੀਤ ਸਮਾਰੋਹ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ‘ਤੇ ਦਿਲਜੀਤ ਨੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ – ਚਿੰਤਾ ਨਾ ਕਰੋ, ਸਾਰੀਆਂ ਐਡਵਾਈਜ਼ਰੀਆ ਮੇਰੇ ‘ਤੇ ਹਨ, ਤੁਸੀਂ ਬਸ ਮਸਤੀ ਕਰੋ। ਦਿਲਜੀਤ ਨੇ ਅੱਗੇ ਕਿਹਾ- ਸਵੇਰੇ ਯੋਗਾ ਕਰਦੇ ਸਮੇਂ ਮੈਂ ਸੋਚਿਆ ਕਿ ਸਮੁੰਦਰ ਮੰਥਨ ਦੌਰਾਨ ਦੇਵਤਿਆਂ ਨੇ ਅੰਮ੍ਰਿਤ ਪੀਤਾ ਸੀ ਅਤੇ ਭਗਵਾਨ ਸ਼ਿਵ ਨੇ ਜ਼ਹਿਰ ਦਾ ਪਿਆਲਾ ਪੀਤਾ। ਪਰਮਾਤਮਾ ਨੇ ਉਸ ਜ਼ਹਿਰ ਨੂੰ ਆਪਣੇ ਅੰਦਰ ਨਹੀਂ ਨਿਗਲਿਆ, ਉਨ੍ਹਾਂ ਨੇ ਉਕਤ ਜ਼ਹਿਰ ਨੂੰ ਆਪਣੇ ਕੰਠ ਵਿਚ ਰੱਖਿਆ। ਇਸ ਲਈ ਅਸੀਂ ਵੀ ਮਾੜੀਆਂ ਚੀਜ਼ਾਂ ਨੂੰ ਆਪਣੇ ਅੰਦਰ ਨਹੀਂ ਆਉਣ ਦੇਵਾਂਗੇ। ਆਖਿਰ ਦਿਲਜੀਤ ਨੇ ਕਿਹਾ- ਅਸੀਂ ਡਬਲ ਮਸਤੀ ਕਰਾਂਗੇ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/