ਆ ਗਈ ਲਿਸਟ ! ਭਲਕੇ ਸਹੁੰ ਚੁੱਕਣ ਵਾਲਿਆਂ ਸਾਂਸਦਾਂ ਦੀ List ‘ਚ ਅੰਮ੍ਰਿਤਪਾਲ ਸਿੰਘ ਦਾ ਵੀ ਨਾਂਅ
ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁੱਕਣ ਲਈ 12 ਤੋਂ 1 ਵਜੇ ਦਾ ਸਮਾਂ ਦਿੱਤਾ ਗਿਆ : ਰਿਪੋਰਟ
ਚੰਡੀਗੜ੍ਹ, 24ਜੂਨ(ਵਿਸ਼ਵ ਵਾਰਤਾ)-KHADOOR SAHIB NEWS- ਸੋਮਵਾਰ ਤੋਂ 18ਵੀਂ ਲੋਕ ਸਭਾ ਦਾ ਸੈਸ਼ਨ ਸ਼ੁਰੂ ਹੋ ਗਿਆ ਹੈ। ਦੱਸ ਦਈਏ ਕਿ ਪੰਜਾਬ ਦੇ ਨਵੇਂ ਚੁਣੇ ਗਏ ਸਾਂਸਦ ਕੱਲ੍ਹ ਨੂੰ ਸਹੁੰ ਚੁੱਕਣਗੇ ਅਤੇ ਮੀਡੀਆ ਰਿਪੋਰਟਾਂ ਮੁਤਾਬਕ ਅੰਮ੍ਰਿਤਪਾਲ ਸਿੰਘ ਨੂੰ 12 ਤੋਂ 1 ਵਜੇ ਦਾ ਸਮਾਂ ਦਿੱਤਾ ਗਿਆ ਹੈ। ਹਾਲਾਂਕਿ ਦੇਖਣਾ ਇਹ ਹੋਵੇਗਾ ਕਿ ਕੀ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁੱਕਣ ਲਈ ਜੇਲ੍ਹੋਂ ਬਾਹਰ ਆਉਣ ਦੀ ਇਜਾਜ਼ਤ ਮਿਲਦੀ ਹੈ ਜਾਂ ਨਹੀਂ।
ਅਜਿਹੇ ‘ਚ ਦੇਖਣਾ ਇਹ ਹੋਵੇਗਾ ਕਿ ਪੰਜਾਬ ਵਿਚੋਂ ਸਭ ਤੋਂ ਵੱਡੀ ਕਰੀਬ 2 ਲੱਖ ਵੋਟਾਂ ਦੀ ਜਿੱਤ ਹਾਸਲ ਕਰਕੇ ਖਡੂਰ ਸਾਹਿਬ ਤੋਂ ਨਵੇਂ ਚੁਣੇ ਐਮਪੀ ਅੰਮ੍ਰਿਤਪਾਲ ਸਿੰਘ ਵੀ ਸਹੁੰ ਚੁੱਕਣ ਲਈ ਬਾਹਰ ਆਉਂਦੇ ਹਨ ਜਾਂ ਨਹੀਂ। ਕਿਉਂਕਿ ਅੰਮ੍ਰਿਤਪਾਲ ਐਨਐਸਏ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਅਜਿਹੇ ‘ਚ ਬੀਤੇ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਉਨ੍ਹਾਂ ‘ਤੇ ਇੱਕ ਸਾਲ ਲਈ ਹੋਰ ਐਨਐਸਏ ਵਧਾ ਦਿੱਤਾ ਸੀ।
ਲੋਕ ਸਭਾ ਸਪੀਕਰ ਦੀ ਚੋਣ 26 ਜੂਨ ਨੂੰ ਹੋਵੇਗੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ 27 ਜੂਨ ਨੂੰ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ। ਇਸ ਵਾਰ ਸਦਨ ਦਾ ਨਜ਼ਰੀਆ ਵੱਖਰਾ ਹੋਵੇਗਾ ਕਿਉਂਕਿ ਭਾਜਪਾ ਕੋਲ ਇਕੱਲਾ ਬਹੁਮਤ ਨਹੀਂ ਹੈ ਅਤੇ ਵਿਰੋਧੀ ਧਿਰ ਮਜ਼ਬੂਤ ਹੈ।