Mohali ਜ਼ਿਲੇ ਦੇ ਵਸਨੀਕਾਂ ਵਿੱਚ ਯੋਗਾ ਲਈ ਵਧੇਰੇ ਉਤਸ਼ਾਹ – ਐਸ.ਡੀ.ਐਮ.
ਲੋਕ ਯੋਗਾ ਰਾਹੀਂ ਪਾ ਰਹੇ ਨੇ ਲਾ-ਇਲਾਜ ਬਿਮਾਰੀਆਂ ਤੋਂ ਛੁਟਕਾਰਾ
ਯੋਗਾ ਟ੍ਰੇਨਰ ਤਾਨੀਆ ਸਾਮੰਤ ਵੱਲੋਂ ਰੋਜ਼ਾਨਾ ਲਗਾਏ ਜਾ ਰਹੇ ਨੇ 5 ਯੋਗਾ ਸੈਸ਼ਨ
ਐੱਸ ਏ ਐੱਸ ਨਗਰ, 13 ਜਨਵਰੀ, 2025 (ਸਤੀਸ਼ ਕੁਮਾਰ ਪੱਪੀ):- ਐਸ.ਡੀ.ਐਮ. ਮੋਹਾਲੀ ਦਮਨਦੀਪ ਕੌਰ ਵੱਲੋਂ ਦੱਸਿਆ ਗਿਆ ਕਿ ਐੱਸ ਏ ਐੱਸ ਨਗਰ ਜ਼ਿਲ੍ਹੇ ਵਿੱਚ ਮੁੱਖ ਮੰਤਰੀ ਦੀ ਯੋਗਸ਼ਾਲਾ ਤਹਿਤ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਲਾਏ ਜਾ ਰਹੇ ਰੋਜ਼ਾਨਾ ਯੋਗਾ ਸੈਸ਼ਨਾਂ ਵਿੱਚ ਯੋਗ ਅਭਿਆਸ ਰਾਹੀਂ ਲੋਕ ਪੁਰਾਣੀਆਂ ਲਾ-ਇਲਾਜ ਬਿਮਾਰੀਆਂ ਤੋਂ ਛੁਟਕਾਰਾ ਪਾ ਕੇ ਖੁਸ਼ ਨਜਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਨਿਰੰਤਰ ਯੋਗਾ ਅਭਿਆਸ ਨਾਲ ਲੋਕਾਂ ਨੇ ਆਪਣੇ ਰੋਜ਼ਾਨਾ ਜੀਵਨ ਵਿੱਚ ਬਹੁਤ ਬਦਲਾਅ ਲੈ ਆਂਦਾ ਹੈ। ਯੋਗਾ ਅਭਿਆਸ ਲੋਕਾਂ ਦੀ ਸਿਹਤ ਲਈ ਵਰਦਾਨ ਸਿੱਧ ਹੋ ਰਿਹਾ ਹੈ ਪਹਿਲਾਂ ਜਿਥੇ ਲੋਕਾਂ ਨੂੰ ਆਪਣੀਆਂ ਛੋਟੀਆਂ-ਛੋਟੀਆਂ ਸਿਹਤ ਸਮੱਸਿਆਵਾਂ ਲਈ ਹਸਪਤਾਲ ਜਾਣਾ ਪੈਂਦਾ ਸੀ, ਹੁਣ ਯੋਗ ਅਭਿਆਸ ਨਾਲ ਲੋਕਾਂ ਵੱਲੋਂ ਕਈ ਸਿਹਤ ਸਮੱਸਿਆਵਾਂ ਤੋਂ ਨਿਜਾਤ ਪਾਈ ਗਈ ਹੈ।
ਯੋਗਾ ਟ੍ਰੇਨਰ ਤਾਨੀਆਂ ਸੰਮਤ ਨੇ ਦੱਸਿਆ ਕਿ ਉਸ ਵੱਲੋਂ ਰੋਜ਼ਾਨਾ 5 ਯੋਗਾ ਕਲਾਸਾਂ ਲਗਾਈਆਂ ਜਾਂਦੀਆਂ ਹਨ। ਉਹ ਆਪਣੀ ਪਹਿਲੀ ਕਲਾਸ ਰਤਵਾੜਾ ਪਿੰਡ ਮੁੱਲਾਂਪੁਰ, ਧਰਮਸ਼ਾਲਾ ਵਿਖੇ ਸਵੇਰੇ 5.00 ਵਜੇ ਤੋਂ 6.00 ਵਜੇ ਤੱਕ, ਦੂਜੀ ਕਲਾਸ ਸੈਕਟਰ-6 ਬਲਾਕ-ਏ, ਈਕੋਸਿਟੀ-1, ਸਾਹਮਣੇ ਬ੍ਰਹਮਾ ਕੁਮਾਰੀ ਭਵਨ, ਨਿਊ ਚੰਡੀਗੜ੍ਹ ਵਿਖੇ ਸਵੇਰੇ 9.00 ਤੋਂ 10.00 ਵਜੇ ਤੱਕ, ਤੀਜੀ ਕਲਾਸ ਪਿੱਪਲ ਪਾਰਕ, ਬਲਾਕ-ਏ, ਈਕੋਸਿਟੀ-1,ਸੈਕਟਰ-, ਨਿਊ ਚੰਡੀਗੜ੍ਹ ਵਿਖੇ ਚੌਥੀ ਕਲਾਸ ਬੰਸੀਪੁਰ ਪਿੰਡ, ਨਿਊ ਚੰਡੀਗੜ੍ਹ ਵਿਖੇ ਸਵੇਰੇ 10.05 ਤੋਂ 11.05 ਵਜੇ ਤੱਕ ਅਤੇ ਪੰਜਵੀਂ ਕਲਾਸ ਰਤਵਾੜਾ ਪਿੰਡ ਵਿਖੇ ਦੁਪਿਹਰ 12.30 ਤੋਂ 1.30 ਵਜੇ ਤੱਕ ਯੋਗਾ ਕਲਾਸ ਲਾਈ ਜਾਂਦੀ ਹੈ। ਉਸ ਦੀਆਂ ਯੋਗਾ ਕਲਾਸਾਂ ਵਿੱਚ ਕੁੱਲ 148 ਮੈਂਬਰ ਹਨ। ਉਨ੍ਹਾਂ ਕਿਹਾ ਕਿ ਯੋਗ-ਆਸਣਾਂ ਵਿੱਚ ਇੱਕ ਸਿਹਤਮੰਦ ਜੀਵਨ ਜਿਊਣ ਲਈ ਰੋਜ਼ਾਨਾ ਕਸਰਤ ਕਰਕੇ ਮਨੁੱਖੀ ਸਰੀਰ ਦੀ ਸਰੀਰਕ ਤੰਦਰੁਸਤੀ ਨੂੰ ਬਹਾਲ ਕਰਨ ਦੀ ਜਾਦੂਈ ਸ਼ਕਤੀ ਹੁੰਦੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਇਨ੍ਹਾਂ ਯੋਗਾ ਸੈਸ਼ਨਾਂ ਵਿੱਚ ਸ਼ਾਮਲ ਹੋ ਕੇ ਵੱਧ ਤੋਂ ਵੱਧ ਸਿਹਤ ਲਾਭ ਲੈਣ ਦੀ ਅਪੀਲ ਕੀਤੀ।