Mohali News : ਨਗਰ ਕੌਂਸਲ ਖਰੜ ਨੇ 20 ਸਾਲ ਬਾਅਦ ਛੁਡਵਾਇਆ ਕਬਜਾ
ਮੋਹਾਲੀ, 5ਜੁਲਾਈ (ਸਤੀਸ਼ ਕੁਮਾਰ ਪੱਪੀ )Mohali News-ਨਗਰ ਕੌਂਸਲ ਖਰੜ ਨੇ ਵੱਡੀ ਕਾਰਵਾਈ ਕਰਦਿਆਂ ਅੱਜ ਸੰਨੀ ਇਨਕਲੇਵ ਗੁਰੂ ਘਰ ਗੁਰਦਵਾਰਾ ਸ੍ਰੀ ਗੁਰੂ ਅਰਜਨ ਦੇਵ ਜੀ ਖਰੜ ਦੇ ਬਿਲਕੁਲ ਸਾਹਮਣੇ ਸਾਂਝ ਕੇੇਂਦਰ ਵਾਲੀ ਜਗ੍ਹਾ ਦੇ ਨਾਲ਼ ਲੱਗਦੀ ਜਗ੍ਹਾ ਜਿਸ ਤੇ ਬਾਜਵਾ ਡਿਵੈਲਪਰ ਨੇ ਪਿਛਲੇ 21 ਸਾਲਾਂ ਤੋਂ ਨਿਰੰਤਰ ਕਬਜ਼ਾ ਕੀਤਾ ਹੋਇਆ ਸੀ, ਅੱਜ ਕਬਜ਼ਾ ਛੁਡਵਾ ਲਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਲੋਕ ਪੱਖੀ ਨੀਤੀਆਂ ਅਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੀ ਅਗਵਾਈ ਹੇਠ ਅੱਜ ਡਿਪਟੀ ਕਮਿਸ਼ਨਰ ਮੁਹਾਲੀ ਆਸ਼ਿਕਾ ਜੈਨ, ssp ਮੁਹਾਲੀ ਸੰਦੀਪ ਗਰਗ, SDM ਖਰੜ ਗੁਰਮੰਦਰ ਸਿੰਘ, DSP ਖਰੜ ਕਰਨ ਸੰਧੂ ਅਤੇ EO ਮਿਊਂਸੀਪਲ ਕਮੇਟੀ ਖਰੜ ਮਨਵੀਰ ਸਿੰਘ ਗਿੱਲ ਨੇ ਆਪਣੀ ਪੂਰੀ ਟੀਮ ਨਾਲ ਅੱਜ ਖਰੜ ਅਤੇ ਸੰਨੀ ਇਨਕਲੇਵ ਦੇ ਲੋਕਾਂ ਦੀ ਸਭ ਤੋਂ ਵੱਡੀ ਮੰਗ ਪੂਰੀ ਕਰ ਦਿੱਤੀ।