MOHALI NEWS : ਆਮ ਆਦਮੀ ਕਲੀਨਿਕ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਹਜ਼ਾਰਾਂ ਗੋਲੀਆਂ ਲੈ ਕੇ ਹੋਏ ਫਰਾਰ
ਮੁਹਾਲੀ, 16 ਸਤੰਬਰ (ਸਤੀਸ਼ ਕੁਮਾਰ ਪੱਪੀ): ਮੋਹਾਲੀ ਦੇ ਫੇਸ 11 ਦੇ ਵਿੱਚ ਸਥਿਤ ਆਮ ਆਦਮੀ ਕਲੀਨਿਕ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ। ਜਾਣਕਾਰੀ ਮੁਤਾਬਕ ਚੋਰ ਦਵਾਈਆਂ ਅਤੇ ਇੰਜੈਕਸ਼ਨ ਲੈ ਕੇ ਫਰਾਰ ਹੋ ਗਏ ਹਨ। ਇਸਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਚੋਰੀ ਨਸ਼ੇ ਦੇ ਆਦੀ ਚੋਰਾਂ ਵੱਲੋਂ ਕੀਤੀ ਗਈ ਹੈ। ਕਿਉਂਕਿ ਕਲੀਨਿਕ ਵਿੱਚੋਂ ਲਗਭਗ 10 ਹਜਾਰ ਦੇ ਕਰੀਬ ਨਸ਼ਾ ਛੁੜਾਓ ਗੋਲੀਆਂ ਵੀ ਗਾਇਬ ਹਨ। ਜ਼ਿਕਰਯੋਗ ਹੈ ਕਿ ਕਲੀਨਿਕ ਵਲੋਂ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਨਸ਼ਾ ਛੁੜਾਊ ਗੋਲੀਆਂ ਦਿੱਤੀਆਂ ਜਾਂਦੀਆਂ ਸਨ। ਸਮਝਿਆ ਜਾ ਰਿਹਾ ਹੈ ਕਿ ਇਸੇ ਕਾਰਨ ਨਸ਼ੇੜੀ ਚੋਰਾਂ ਨੇ ਇਸ ਕਲੀਨਿਕ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਨਸ਼ਾ ਛੁੜਾਉ ਗੋਲੀਆਂ ਲੈ ਕੇ ਚੋਰ ਫਰਾਰ ਹੋ ਗਏ ਹਨ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।