MLA ਗੁਰਪ੍ਰੀਤ ਗੋਗੀ ਦੇ ਅੰਤਿਮ ਸੰਸਕਾਰ ਤੋਂ ਬਾਅਦ ਰਾਜਾ ਵੜਿੰਗ ਤੇ ਕਮਲਜੀਤ ਬਰਾੜ ਵਿਚਾਲੇ ਜ਼ਬਰਦਸਤ ਬਹਿਸ
- ਇੱਕ ਦੂਜੇ ਨੂੰ ਕੱਢੀਆਂ ਗਾਲਾਂ, ਮਾਹੌਲ ਗਰਮਾਇਆ
ਲੁਧਿਆਣਾ, 11 ਜਨਵਰੀ : ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਗੁਰਪ੍ਰੀਤ ਗੋਗੀ (57) ਦੀ ਸ਼ੁੱਕਰਵਾਰ ਅੱਧੀ ਰਾਤ ਕਰੀਬ 12 ਵਜੇ ਗੋਲੀ ਲੱਗਣ ਨਾਲ ਮੌਤ ਹੋ ਗਈ। ਉਨ੍ਹਾਂ ਦਾ ਸਸਕਾਰ ਅੱਜ ਸ਼ਾਮ 4 ਵਜੇ ਦੇ ਕਰੀਬ ਕੇ.ਵੀ.ਐਮ ਸਕੂਲ ਨੇੜੇ ਸ਼ਮਸ਼ਾਨਘਾਟ ਵਿੱਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਵਿਧਾਇਕ ਗੁਰਪ੍ਰੀਤ ਗੋਗੀ ਦੇ ਅੰਤਿਮ ਸਸਕਾਰ ਤੋਂ ਬਾਅਦ ਸ਼ਮਸ਼ਾਨ ਘਾਟ ਦੇ ਬਾਹਰ ਰਾਜਾ ਵੜਿੰਗ ਤੇ ਸਾਬਕਾ ਕਾਂਗਰਸੀ ਆਗੂ ਕਮਲਜੀਤ ਬਰਾੜ ਵਿਚਾਲੇ ਜ਼ਬਰਦਸਤ ਬਹਿਸ ਹੋਈ | ਦੋਵਾਂ ਆਗੂਆਂ ਵਲੋਂ ਇੱਕ ਦੂਜੇ ਨੂੰ ਗਾਲਾਂ ਵੀ ਕੱਢੀਆਂ ਗਈਆਂ।
ਪ੍ਰਾਪਤ ਜਾਣਕਾਰੀ ਅਨੁਸਾਰ ਅੰਤਿਮ ਸਸਕਾਰ ਤੋਂ ਬਾਅਦ ਰਾਜਾ ਵੜਿੰਗ ਵਾਪਿਸ ਜਾ ਰਹੇ ਸਨ ਤਾਂ ਕਮਲਜੀਤ ਬਰਾੜ ਨੇ ਰਾਜਾ ਵੜਿੰਗ ਦੀ ਗੱਡੀ ਨੂੰ ਇਸ਼ਾਰਾ ਦੇ ਕੇ ਰੋਕਿਆ। ਗੱਡੀ ਰੋਕਣ ਤੋਂ ਬਾਅਦ ਬਰਾੜ ਨੇ ਰਾਜਾ ਵੜਿੰਗ ਨੂੰ ਅਪਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ। ਜਦੋਂ ਬਰਾੜ ਗਾਲ਼ਾਂ ਕੱਢ ਰਹੇ ਸਨ ਤਾਂ ਵੜਿੰਗ ਦੇ ਸੁਰੱਖਿਆ ਕਰਮੀ ਹਰਕਤ ਵਿੱਚ ਆਏ ਪਰ ਬਰਾੜ ਨੇ ਉਹਨਾਂ ਨੂੰ ਵੀ ਪਾਸੇ ਹੋਣ ਲਈ ਕਿਹਾ। ਤਿੱਖੀ ਬਹਿਸ ਤੋਂ ਬਾਅਦ ਰਾਜਾ ਵੜਿੰਗ ਆਪਣੇ ਕਾਫ਼ਲੇ ਸਮੇਤ ਅੱਗੇ ਲੰਘ ਗਏ। ਦੱਸ ਦਈਏ ਕਿ ਰਾਜਾ ਵੜਿੰਗ ਤੇ ਕਮਲਜੀਤ ਬਰਾੜ ਵਿੱਚ ਸਿਆਸੀ ਦੁਸ਼ਮਣੀ ਬਹੁਤ ਪੁਰਾਣੀ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/