Ludhiana ‘ਚ ਦਿਨ ਦਿਹਾੜੇ ਵੱਡੀ ਵਾਰਦਾਤ
– ਬੈਂਕ ਬਾਹਰ ਖੜ੍ਹੀ ਕਾਰ ‘ਚੋ 14 ਲੱਖ ਰੁਪਏ ਚੋਰੀ
ਲੁਧਿਆਣਾ: ਲੁਧਿਆਣਾ (Ludhiana) ਤੋਂ ਚੋਰੀ ਦੀ ਇਕ ਵੱਡੀ ਘਟਨਾ ਸਾਹਮਣੇ ਆਈ ਹੈ ਇਥੇ ਦੇ ਵਿਸ਼ਵਕਰਮਾ ਚੌਕ ਨੇੜੇ ਆਈਸੀਆਈਸੀਆਈ ਬੈਂਕ ਦੇ ਬਾਹਰ ਇੱਕ ਵਿਅਕਤੀ ਆਪਣੀ ਸਵਿਫਟ ਕਾਰ ਖੜ੍ਹੀ ਕਰ ਕੇ ਬੈਂਕ ਦੇ ਅੰਦਰ ਗਿਆ। ਜਦੋਂ ਉਹ ਕੁਝ ਸਮੇਂ ਬਾਅਦ ਵਾਪਸ ਆਇਆ ਤਾਂ ਉਸ ਦੀ ਕਾਰ ਦੀ ਸੀਟ ਹੇਠਾਂ ਰੱਖਿਆ ਲੈਪਟਾਪ ਵਾਲਾ ਬੈਗ ਗਾਇਬ ਸੀ। ਕਾਰੋਬਾਰੀ ਮੁਤਾਬਕ ਬੈਗ ‘ਚ ਲੈਪਟਾਪ, ਜ਼ਰੂਰੀ ਦਸਤਾਵੇਜ਼ ਅਤੇ ਕਰੀਬ 14 ਲੱਖ ਰੁਪਏ ਸਨ। ਉਸ ਨੇ ਤੁਰੰਤ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ।
ਜਾਣਕਾਰੀ ਦਿੰਦਿਆਂ ਲਿਫਾਫਾ ਵਪਾਰੀ ਯਾਸ਼ਿਕ ਸਿੰਗਲਾ ਨੇ ਦੱਸਿਆ ਕਿ ਉਹ ਅਹਿਮਦਗੜ੍ਹ ਦਾ ਰਹਿਣ ਵਾਲਾ ਹੈ। ਅੱਜ ਉਹ ਲੋਨ ਦੀ ਕਿਸ਼ਤ ਜਮ੍ਹਾਂ ਕਰਵਾਉਣ ਲਈ ਸਵਿਫ਼ਟ ਕਾਰ ਵਿੱਚ ਝੰਡੂ ਟਾਵਰ ਨੇੜੇ ਆਈਸੀਆਈਸੀਆਈ ਬੈਂਕ ਆਇਆ ਸੀ।ਜਦੋਂ ਉਹ ਕਰਜ਼ੇ ਦੀ ਕਿਸ਼ਤ ਜਮ੍ਹਾਂ ਕਰਵਾਉਣ ਬਾਰੇ ਪੁੱਛਣ ਲਈ ਬੈਂਕ ਅੰਦਰ ਗਿਆ ਤਾਂ ਬੈਂਕ ਮੁਲਾਜ਼ਮਾਂ ਨੇ ਉਸ ਨੂੰ ਕਿਸੇ ਹੋਰ ਸ਼ਾਖਾ ਵਿੱਚ ਜਾਣ ਲਈ ਕਿਹਾ।ਯਾਸ਼ਿਕ ਅਨੁਸਾਰ ਜਦੋਂ ਉਸ ਨੇ ਕਿਸੇ ਹੋਰ ਬੈਂਕ ਵਿੱਚ ਪੈਸੇ ਜਮ੍ਹਾਂ ਕਰਵਾਉਣ ਲਈ ਕਾਰ ‘ਚ ਬੈਗ ਦੇਖਿਆ ਤਾਂ ਉਸ ਦਾ ਲੈਪਟਾਪ ਵਾਲਾ ਬੈਗ ਅਤੇ ਪੈਸੇ ਗਾਇਬ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/