LPG Cylinder Price : LPG ਸਿਲੰਡਰ ਦੀਆਂ ਘਟੀਆਂ ਕੀਮਤਾਂ
ਚੰਡੀਗੜ੍ਹ, 1ਫਰਵਰੀ(ਵਿਸ਼ਵ ਵਾਰਤਾ)ਫਰਵਰੀ ਮਹੀਨੇ ਦੀ ਪਹਿਲੀ ਤਾਰੀਕ ਨੂੰ ਕੁਝ ਰਾਹਤ ਭਰੀ ਖਬਰ ਹੈ ਕਿ ਗੈਸ ਸਿਲੰਡਰ ਦੀਆਂ ਕੀਮਤਾਂ ਘੱਟ ਹੋਈਆਂ ਹਨ।
ਅੱਜ ਸਵੇਰੇ ਸਰਕਾਰੀ ਆਇਲ ਮਾਰਕੀਟ ਕੰਪਨੀਆਂ ਨੇ ਸਿਲੰਡਰਾਂ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ। 1 ਫ਼ਰਵਰੀ, 2025 ਤੋਂ ਐਲਪੀਜੀ ਦੀਆਂ ਕੀਮਤਾਂ ਵਿੱਚ 4 ਰੁਪਏ ਤੋਂ 7 ਰੁਪਏ ਪ੍ਰਤੀ 19 ਕਿਲੋਗ੍ਰਾਮ ਸਿਲੰਡਰ ਦੀ ਕਟੌਤੀ ਕੀਤੀ ਹੈ। ਅੱਜ 1 ਫ਼ਰਵਰੀ ਨੂੰ ਐਲਪੀਜੀ ਗੈਸ ਸਿਲੰਡਰ ਦੀ ਕੀਮਤ 7 ਰੁਪਏ ਘਟਾਈ ਗਈ ਹੈ। ਹਾਲਾਂਕਿ, ਇਹ ਸਿਰਫ 19 ਕਿਲੋਗ੍ਰਾਮ ਵਪਾਰਕ ਐਲਪੀਜੀ ਸਿਲੰਡਰ ਦੇ ਖ਼ਪਤਕਾਰਾਂ ਲਈ ਹੈ। ਜ਼ਿਕਰਯੋਗ ਹੈ ਕਿ 1 ਅਗਸਤ, 2024 ਤੋਂ ਘਰੇਲੂ ਗੈਸ ਸਿਲੰਡਰ ਯਾਨੀ 14 ਕਿਲੋਗ੍ਰਾਮ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/