London ਦੇ ਗੈਟਵਿਕ ਹਵਾਈ ਅੱਡੇ ਦੇ ਸਾਊਥ ਟਰਮੀਨਲ ਨੂੰ ਅਚਾਨਕ ਕਰਵਾਇਆ ਗਿਆ ਖਾਲੀ
ਨਵੀ ਦਿੱਲੀ, 22 ਨਵੰਬਰ : ਲੰਡਨ (London) ਦੇ ਗੈਟਵਿਕ ਹਵਾਈ ਅੱਡੇ ਦੇ ਦੱਖਣੀ ਟਰਮੀਨਲ ਨੂੰ ਅਚਾਨਕ ਖਾਲੀ ਕਰਵਾ ਲਿਆ ਗਿਆ ਹੈ।ਗੈਟਵਿਕ ਹਵਾਈ ਅੱਡਾ ਲੰਡਨ ਦਾ ਦੂਜਾ ਸਭ ਤੋਂ ਵਿਅਸਤ ਹਵਾਈ ਅੱਡਾ ਹੈ। ਏਅਰਪੋਰਟ ਅਥਾਰਟੀ ਨੇ ਟਰਮੀਨਲ ਨੂੰ ਖਾਲੀ ਕਰਵਾਉਣ ਬਾਰੇ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਕੀਤੀ ਹੈ।
ਲੰਡਨ ਦੇ ਗੈਟਵਿਕ ਹਵਾਈ ਅੱਡੇ ਦੇ ਦੱਖਣੀ ਟਰਮੀਨਲ ਨੂੰ ਸੁਰੱਖਿਆ ਕਾਰਨਾਂ ਕਰਕੇ ਖਾਲੀ ਕਰਵਾਇਆ ਗਿਆ ਹੈ। ਏਅਰਪੋਰਟ ਅਥਾਰਟੀ ਨੇ ਇੱਕ ਬਿਆਨ ਵਿੱਚ ਕਿਹਾ, “ਸਾਵਧਾਨੀ ਵਜੋਂ, ਦੱਖਣੀ ਟਰਮੀਨਲ ਦੇ ਇੱਕ ਵੱਡੇ ਹਿੱਸੇ ਨੂੰ ਖਾਲੀ ਕਰਵਾ ਲਿਆ ਗਿਆ ਹੈ ਜਦੋਂ ਕਿ ਅਸੀਂ ਸੁਰੱਖਿਆ ਘਟਨਾ ਦੀ ਜਾਂਚ ਜਾਰੀ ਰੱਖ ਰਹੇ ਹਾਂ।ਇਸ ਸਮੇਂ ਦੌਰਾਨ ਯਾਤਰੀ ਦੱਖਣੀ ਟਰਮੀਨਲ ਵਿੱਚ ਦਾਖਲ ਨਹੀਂ ਹੋ ਸਕਣਗੇ। ਸਾਡੇ ਯਾਤਰੀਆਂ ਅਤੇ ਸਟਾਫ ਦੀ ਸੁਰੱਖਿਆ ਸਾਡੀ ਪ੍ਰਮੁੱਖ ਤਰਜੀਹ ਹੈ। ਅਸੀਂ ਇਸ ਮੁੱਦੇ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਾਂ।”
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/