Latest News : ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਅਚਾਨਕ ਵਿਗੜੀ ਸਿਹਤ
ਚੰਡੀਗੜ੍ਹ, 23 ਅਗਸਤ(ਵਿਸ਼ਵ ਵਾਰਤਾ)Latest News-ਰਾਜਸਥਾਨ ਦੇ ਉਦੈਪੁਰ ‘ਚ ਵੀਰਵਾਰ ਦੇਰ ਰਾਤ ਪੰਜਾਬ ਦੇ ਰਾਜਪਾਲਗੁਲਾਬ ਚੰਦ ਕਟਾਰੀਆ ਦੀ ਸਿਹਤ ਅਚਾਨਕ ਵਿਗੜ ਗਈ। ਉਹਨਾਂ ਨੂੰ ਛਾਤੀ ਵਿੱਚ ਦਰਦ ਮਹਿਸੂਸ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਉਦੈਪੁਰ ਦੇ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਦੀ ਟੀਮ ਨੇ ਰਾਤ ਭਰ ਉਨ੍ਹਾਂ ਦਾ ਇਲਾਜ ਕੀਤਾ ਅਤੇ ਟੈਸਟ ਕਰਵਾਏ ਗਏ। ਉਹਨਾਂ ਦੀ ਸਿਹਤ ਠੀਕ ਹੋਣ ਤੋਂ ਬਾਅਦ ਅੱਜ ਸ਼ੁੱਕਰਵਾਰ ਸਵੇਰੇ ਛੁੱਟੀ ਦੇ ਦਿੱਤੀ ਗਈ। ਜਿਸ ਤੋਂ ਬਾਅਦ ਉਹ ਉਦੈਪੁਰ ਸਥਿਤ ਆਪਣੇ ਘਰ ਪਰਤ ਗਏ ਹਨ।