Latest News: ਤਾਰਕ ਮਹਿਤਾ ਦੇ ਗੁਰਚਰਨ ਸਿੰਘ ਸੋਢੀ ਦੇ ਬਿਗ ਬੌਸ ‘ਚ ਐਂਟਰੀ ਦੇ ਚਰਚੇ
ਮੁੰਬਈ 3 ਅਕਤੂਬਰ (ਵਿਸ਼ਵ ਵਾਰਤਾ): ਇਸ ਵੇਲੇ ਟੀਵੀ ਦੀ ਦੁਨੀਆ ‘ਚ ਸਭ ਤੋਂ ਜ਼ਿਆਦਾ ਚਰਚਾ ਸਲਮਾਨ ਖਾਨ ਦਾ ਸ਼ੋਅ ਬਿੱਗ ਬੌਸ 18 ਦਾ ਹੈ। ਬਿੱਗ ਬੌਸ 18 ਦਾ ਪ੍ਰੀਮੀਅਰ ਹੋਣ ਵਾਲਾ ਹੈ ਅਤੇ ਸ਼ੋਅ ਵਿੱਚ ਸ਼ਾਮਲ ਹੋਣ ਵਾਲੇ ਕੰਟੈਸਟੈਂਟਸ ਦੇ ਨਾਮ ਹੌਲੀ-ਹੌਲੀ ਸਾਹਮਣੇ ਆ ਰਹੇ ਹਨ। ਇਸ ਦੌਰਾਨ ਖਬਰ ਆ ਰਹੀ ਹੈ ਕਿ ਟੀਵੀ ਦੇ ਸਭ ਤੋਂ ਮਸ਼ਹੂਰ ਸ਼ੋਅ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿੱਚ ਰੋਸ਼ਨ ਸੋਢੀ ਦਾ ਕਿਰਦਾਰ ਨਿਭਾਉਣ ਵਾਲੇ ਗੁਰਚਰਨ ਸਿੰਘ ਬਿੱਗ ਬੌਸ 18 ਵਿੱਚ ਐਂਟਰੀ ਕਰ ਸਕਦੇ ਹਨ। ਇਨ੍ਹਾਂ ਤੋਂ ਇਲਾਵਾ ਫਿਲਮ ‘ਬਧਾਈ ਦੋ’ ਨਾਲ ਬਾਲੀਵੁੱਡ ‘ਚ ਡੈਬਿਊ ਕਰਨ ਵਾਲੀ ਅਰੁਣਾਚਲ ਅਦਾਕਾਰਾ ਚੁਮ ਦਰੰਗ ਵੀ ਸਲਮਾਨ ਦੇ ਸ਼ੋਅ ਦੀ ਕਨਫਰਮਡ ਕੰਟੈਸਟੈਂਟ ਬਣ ਗਈ ਹੈ। ਸਲਮਾਨ ਖਾਨ ਦਾ ਰਿਐਲਿਟੀ ਸ਼ੋਅ ਬਿੱਗ ਬੌਸ 18 ਕਲਰਸ ਟੀਵੀ ‘ਤੇ ਸ਼ੁਰੂ ਹੋਣ ਵਾਲਾ ਹੈ। ਸ਼ੋਅ ਦਾ ਪ੍ਰੀਮੀਅਰ 6 ਅਕਤੂਬਰ ਨੂੰ ਹੋਵੇਗਾ। ਨਿਰਮਾਤਾਵਾਂ ਨੇ ਕੁਝ ਸਮਾਂ ਪਹਿਲਾਂ ਇਸ ਸੀਜ਼ਨ ਦਾ ਪਹਿਲਾ ਪ੍ਰੋਮੋ ਵੀ ਸਾਂਝਾ ਕੀਤਾ ਸੀ, ਜਿਸ ਨੇ ਪ੍ਰਸ਼ੰਸਕਾਂ ਨੂੰ ਕਾਫੀ ਉਤਸ਼ਾਹਿਤ ਕੀਤਾ ਸੀ।
ਸ਼ੋਅ ਦੇ ਪ੍ਰਤੀਯੋਗੀਆਂ ਦੇ ਨਾਂ ਹਰ ਰੋਜ਼ ਸੋਸ਼ਲ ਮੀਡੀਆ ‘ਤੇ ਸਾਹਮਣੇ ਆ ਰਹੇ ਹਨ। ਇਸ ਦੌਰਾਨ ਇਕ ਰਿਪੋਰਟ ਸਾਹਮਣੇ ਆ ਰਹੀ ਹੈ, ਜਿਸ ਮੁਤਾਬਕ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਸਟਾਰ ਸੋਢੀ ਯਾਨੀ ਗੁਰਚਰਨ ਸਿੰਘ ਬਿੱਗ ਬੌਸ 18 ‘ਚ ਐਂਟਰੀ ਕਰਨ ਜਾ ਰਹੇ ਹਨ। ਬਿੱਗ ਬੌਸ ਓਟੀਟੀ ਅਤੇ ਬਿੱਗ ਬੌਸ 15 ਲਈ ਵੀ ਗੁਰਚਰਨ ਸਿੰਘ ਦਾ ਨਾਮ ਸਾਹਮਣੇ ਆਇਆ ਸੀ।