Latest News : ਪੁਲਿਸ ਨੇ 4 ਪਿਸਤੌਲ 4 ਮੈਗਜ਼ੀਨ 7 ਕਾਰਤੂਸ ਤੇ 4.8 ਲੱਖ ਸੀ ਹਵਾਲਾ ਰਾਸ਼ੀ ਕੀਤੀ ਬਰਾਮਦ ; ਦੋਸ਼ੀ ਦੇ ਪਾਕਿਸਤਾਨੀ ਤਸਕਰਾਂ ਨਾਲ ਸੰਬੰਧ
ਤਰਨਤਾਰਨ, 29ਅਗਸਤ (ਵਿਸ਼ਵ ਵਾਰਤਾ)Latest News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਤੇ ਡੀਜੀਪੀ ਗੌਰਵ ਯਾਦਵ ਦੇ ਯੋਗ ਨਿਰਦੇਸ਼ਾਂ ਹੇਠ ਪੰਜਾਬ ਪੁਲਿਸ ਸੂਬੇ ‘ਚ ਸਮਾਜ ਵਿਰੋਧੀ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕਰ ਰਹੀ ਹੈ। ਤਰਨਤਾਰਨ ‘ਚ ਅਪਰਾਧੀਆਂ ਦੇ ਖਿਲਾਫ ਵੱਡੀ ਸਫ਼ਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ ਨੇ ਕੇਂਦਰੀ ਏਜੇਂਸੀ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਚਾਰ ਗਲੌਕ-19 ਪਿਸਤੌਲ 4 ਮੈਗਜ਼ੀਨ 7 ਕਾਰਤੂਸ ਅਤੇ 4.8 ਲੱਖ ਰੁਪਏ ਦੀ ਹਵਾਲਾ ਰਾਸ਼ੀ ਬਰਾਮਦ ਕੀਤੀ ਹੈ। ਫੜੇ ਗਏ ਪਿਸਤੌਲਾਂ ਉੱਪਰ ਨਾਟੋ ਆਰਮੀ ਲਈ ਬਣੇ ਹੋਣ ਦੀ ਮੋਹਰ ਲੱਗੀ ਹੈ। ਇਸ ਮਾਮਲੇ ‘ਚ ਦੋਸ਼ੀ ਹਰਪ੍ਰੀਤ ਸਿੰਘ ਦੇ ਪਾਕਿਸਤਾਨ ਦੇ ਤਸਕਰਾਂ ਨਾਲ ਸੰਬੰਧ ਹਨ। ਪੁਲਿਸ ਵੱਲੋ ਗਹਿਰਾਈ ਨਾਲ ਇਸ ਅਪਰਾਧਿਕ ਨੈਟਵਰਕ ਨੂੰ ਤੋੜਨ ਲਈ ਤਫਤੀਸ਼ ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਐਕਸ ਹੈਂਡਲ ‘ਤੇ ਟਵੀਟ ਕਰਕੇ ਇਸ ਸੰਬੰਧ ‘ਚ ਜਾਣਕਾਰੀ ਦਿੱਤੀ ਹੈ।