LAC ‘ਤੇ ਚੀਨ ਨਾਲ ਤਣਾਅ ਦੇ ਵਿਚਕਾਰ ਭਾਰਤ-ਨੇਪਾਲ ਅੱਜ ਤੋਂ ਕਰਨਗੇ ਫੌਜੀ ਯੁੱਧ ਅਭਿਆਸ
ਚੰਡੀਗੜ੍ਹ, 16ਦਸੰਬਰ(ਵਿਸ਼ਵ ਵਾਰਤਾ)-LAC ‘ਤੇ ਚੀਨ ਨਾਲ ਤਣਾਅ ਵਿਚਾਲੇ ਭਾਰਤੀ ਸੈਨਾ ਨੇਪਾਲ ਨਾਲ ਅੱਜ ਤੋਂ ਫੌਜੀ ਯੁੱਧ ਅਭਿਆਸ ਕਰੇਗੀ। ਇਹ ਭਾਰਤ-ਨੇਪਾਲ ਸੰਯੁਕਤ ਸਿਖਲਾਈ ਅਭਿਆਸ ਸੂਰਿਆ ਕਿਰਨ ਦਾ 16ਵਾਂ ਸੰਸਕਰਣ ਹੈ। ਇਸ ‘ਚ ਹਿੱਸਾ ਲੈਣ ਲਈ ਭਾਰਤੀ ਫੌਜ ਦੀ ਟੁਕੜੀ ਨੇਪਾਲ ਪਹੁੰਚ ਚੁੱਕੀ ਹੈ। ਇਹ ਅਭਿਆਸ 16 ਤੋਂ 29 ਦਸੰਬਰ ਤੱਕ ਚੱਲੇਗਾ।