IPL 2024 : ਰਾਜਸਥਾਨ ਰਾਇਲਜ਼ ਨੇ ਪੰਜਾਬ ਨੂੰ 3 ਵਿਕਟਾਂ ਨਾਲ ਹਰਾਇਆ
ਚੰਡੀਗੜ੍ਹ,14ਅਪ੍ਰੈਲ(ਵਿਸ਼ਵ ਵਾਰਤਾ)- ਇੰਡੀਅਨ ਪ੍ਰੀਮੀਅਰ ਲੀਗ 2024 ਸੀਜ਼ਨ 17 ‘ਚ ਸ਼ਨੀਵਾਰ ਨੂੰ ਰਾਜਸਥਾਨ ਰਾਇਲਜ਼ ਨੇ ਮੈਚ ਜਿੱਤ ਲਿਆ। ਰਾਜਸਥਾਨ ਦੀ ਟੀਮ ਨੇ ਮੁੱਲਾਂਪੁਰ ਵਿੱਚ ਪੰਜਾਬ ਕਿੰਗਜ਼ ਨੂੰ 3 ਵਿਕਟਾਂ ਨਾਲ ਹਰਾਇਆ। ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪੰਜਾਬ ਨੇ 20 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 147 ਦੌੜਾਂ ਬਣਾਈਆਂ। ਰਾਜਸਥਾਨ ਨੇ 19.5 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ ਟੀਚਾ ਹਾਸਲ ਕਰ ਲਿਆ। ਰਾਜਸਥਾਨ ਵੱਲੋਂ ਸ਼ਿਮਰੋਨ ਹੇਟਮੇਅਰ ਨੇ 10 ਗੇਂਦਾਂ ‘ਤੇ 27 ਦੌੜਾਂ ਬਣਾਈਆਂ ਅਤੇ ਆਖਰੀ ਓਵਰ ‘ਚ ਜੇਤੂ ਛੱਕਾ ਵੀ ਲਗਾਇਆ। ਟੀਮ ਨੇ ਆਖਰੀ 3 ਓਵਰਾਂ ‘ਚ 34 ਦੌੜਾਂ ਬਣਾਈਆਂ।