IPL ‘ਚ ਅੱਜ ਫਿਰ ਤੋਂ ਡਬਲ ਹੈਡਰ ਮੁਕਾਬਲੇ
ਪਹਿਲਾ ਮੁਕਾਬਲਾ ਦਿੱਲੀ ਕੈਪੀਟਲਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ
ਪੜ੍ਹੋ, ਸ਼ਾਮ ਦੇ ਮੁਕਾਬਲੇ ਵਿੱਚ ਭਿੜਨਗੀਆਂ ਕਿਹੜੀਆਂ ਟੀਮਾਂ ਤੇ ਕੀ ਹੋਵੇਗੀ ਸੰਭਾਵਿਤ ਪਲੇਇੰਗ 11
ਚੰਡੀਗੜ੍ਹ,20ਮਈ(ਵਿਸ਼ਵ ਵਾਰਤਾ)-ਇੰਡੀਅਨ ਪ੍ਰੀਮੀਅਰ ਲੀਗ ‘ਚ ਅੱਜ ਫਿਰ ਤੋਂ ਡਬਲ ਹੈਡਰ ਮੈਚ ਖੇਡੇ ਜਾਣਗੇ। ਦਿਨ ਦਾ ਪਹਿਲਾ ਮੈਚ ਦਿੱਲੀ ਕੈਪੀਟਲਜ਼ (DC) ਅਤੇ ਚੇਨਈ ਸੁਪਰ ਕਿੰਗਜ਼ (CSK) ਵਿਚਕਾਰ ਹੋਵੇਗਾ, ਜੋ ਕਿ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਹ ਮੈਚ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ।
ਜੇਕਰ ਚੇਨਈ ਅੱਜ ਜਿੱਤ ਜਾਂਦੀ ਹੈ ਤਾਂ ਟੀਮ ਪਲੇਆਫ ਲਈ ਕੁਆਲੀਫਾਈ ਕਰ ਲਵੇਗੀ। ਨਾਲ ਹੀ, ਇਹ ਦਿੱਲੀ ਖਿਲਾਫ ਉਸ ਦੀ ਲਗਾਤਾਰ ਚੌਥੀ ਜਿੱਤ ਹੋਵੇਗੀ। ਦਿੱਲੀ ਦੀ ਚੇਨਈ ਖਿਲਾਫ ਆਖਰੀ ਜਿੱਤ ਸਾਲ 2021 ‘ਚ ਸੀ। ਦੋਵੇਂ ਟੀਮਾਂ ਇਸ ਸੀਜ਼ਨ ‘ਚ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਪਿਛਲੇ ਮੈਚ ਵਿੱਚ ਚੇਨਈ ਨੇ ਦਿੱਲੀ ਨੂੰ 27 ਦੌੜਾਂ ਨਾਲ ਹਰਾਇਆ ਸੀ।
ਦੋਵਾਂ ਟੀਮਾਂ ਦੇ ਸੰਭਾਵਿਤ ਪਲੇਇੰਗ 11
ਦਿੱਲੀ ਕੈਪੀਟਲਜ਼: ਡੇਵਿਡ ਵਾਰਨਰ (ਕਪਤਾਨ), ਪ੍ਰਿਥਵੀ ਸ਼ਾਅ, ਫਿਲਿਪ ਸਾਲਟ (ਵਿਕਟਕੀਪਰ), ਰਿਲੇ ਰੂਸੋ, ਅਕਸ਼ਰ ਪਟੇਲ, ਅਮਾਨ ਖਾਨ, ਯਸ਼ ਧੂਲ, ਕੁਲਦੀਪ ਯਾਦਵ, ਐਨਰਿਕ ਨੌਰਟਜੇ, ਖਲੀਲ ਅਹਿਮਦ ਅਤੇ ਇਸ਼ਾਂਤ ਸ਼ਰਮਾ।
ਚੇਨਈ ਸੁਪਰ ਕਿੰਗਜ਼: ਐਮਐਸ ਧੋਨੀ (ਵਿਕਟਕੀਪਰ ਅਤੇ ਕਪਤਾਨ), ਰਿਤੂਰਾਜ ਗਾਇਕਵਾੜ, ਡੇਵੋਨ ਕੋਨਵੇ, ਅਜਿੰਕਿਆ ਰਹਾਣੇ, ਅੰਬਾਤੀ ਰਾਇਡੂ, ਸ਼ਿਵਮ ਦੂਬੇ, ਮੋਇਨ ਅਲੀ, ਰਵਿੰਦਰ ਜਡੇਜਾ, ਮੈਥਿਸ਼ ਪਥੀਰਾਨਾ, ਤੁਸ਼ਾਰ ਦੇਸ਼ਪਾਂਡੇ ਅਤੇ ਮਹਿਸ਼ ਟੇਕਸ਼ਾਨਾ।
ਇਸ ਦੇ ਨਾਲ ਹੀ ਦਿਨ ਦਾ ਦੂਜਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਜ਼ ਅਤੇ ਲਖਨਊ ਸੁਪਰ ਜਾਇੰਟਸ ਵਿਚਕਾਰ ਹੋਵੇਗਾ, ਜੋ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਹ ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਇਸ ਸੀਜ਼ਨ ‘ਚ ਪਹਿਲੀ ਵਾਰ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।
ਦੋਵਾਂ ਟੀਮਾਂ ਦੇ ਸੰਭਾਵਿਤ ਪਲੇਇੰਗ-11
ਕੋਲਕਾਤਾ ਨਾਈਟ ਰਾਈਡਰਜ਼: ਨਿਤੀਸ਼ ਰਾਣਾ (ਕਪਤਾਨ), ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟ-ਕੀਪਰ), ਜੇਸਨ ਰਾਏ, ਆਂਦਰੇ ਰਸੇਲ, ਰਿੰਕੂ ਸਿੰਘ, ਸ਼ਾਰਦੁਲ ਠਾਕੁਰ, ਸੁਨੀਲ ਨਾਰਾਇਣ, ਵੈਭਵ ਅਰੋੜਾ, ਹਰਸ਼ਿਤ ਰਾਣਾ, ਸੁਯਸ਼ ਸ਼ਰਮਾ ਅਤੇ ਵਰੁਣ ਚੱਕਰਵਰਤੀ।
ਲਖਨਊ ਸੁਪਰ ਜਾਇੰਟਸ: ਕਰੁਣਾਲ ਪੰਡਯਾ (ਕਪਤਾਨ), ਕੁਇੰਟਨ ਡੀ ਕਾਕ (ਵਿਕਟ-ਕੀਪਰ), ਦੀਪਕ ਹੁੱਡਾ, ਪ੍ਰੇਰਕ ਮਾਂਕਡ, ਮਾਰਕਸ ਸਟੋਇਨਿਸ, ਨਿਕੋਲਸ ਪੂਰਨ, ਆਯੂਸ਼ ਬਡੋਨੀ, ਨਵੀਨ-ਉਲ-ਹੱਕ, ਰਵੀ ਬਿਸ਼ਨੋਈ, ਸਵਪਨਿਲ ਸਿੰਘ ਅਤੇ ਮੋਹਸਿਨ ਖਾਨ।