India Vs Australia : ਗਾਬਾ ਟੈਸਟ ਦਾ ਅੱਜ ਹੈ ਤੀਜਾ ਦਿਨ, ਮੀਂਹ ਕਾਰਨ ਰੁਕਿਆ ਮੈਚ
ਆਸਟ੍ਰੇਲੀਆ 445 ਦੌੜਾਂ ‘ਤੇ ਆਲ ਆਊਟ , ਭਾਰਤ ਨੇ 27 ਦੌੜਾਂ ਤੱਕ ਗਵਾਈਆਂ ਤਿੰਨ ਵਿਕਟਾਂ
ਜਾਣੋ, ਹੁਣ ਤੱਕ ਦੇ ਮੈਚ ਦਾ ਪੂਰਾ ਹਾਲ
ਚੰਡੀਗੜ੍ਹ, 16 ਦਸੰਬਰ(ਵਿਸ਼ਵ ਵਾਰਤਾ) ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੱਲ ਰਹੀ ਬਾਰਡਰ-ਗਾਵਸਕਰ ਟਰਾਫੀ ਦਾ ਤੀਜਾ ਟੈਸਟ ਬ੍ਰਿਸਬੇਨ ਦੇ ਗਾਬਾ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਅੱਜ ਮੈਚ ਦਾ ਤੀਜਾ ਦਿਨ ਹੈ। ਗਾਬਾ ਟੈਸਟ ‘ਚ ਆਸਟ੍ਰੇਲੀਆ ਭਾਰਤ ਦੇ ਖਿਲਾਫ ਪਹਿਲੀ ਪਾਰੀ ‘ਚ 445 ਦੌੜਾਂ ‘ਤੇ ਆਲ ਆਊਟ ਹੋ ਗਿਆ ਹੈ। ਅੱਜ (ਸੋਮਵਾਰ) ਨੂੰ ਮੈਚ ਦੇ ਤੀਜੇ ਦਿਨ ਆਸਟਰੇਲੀਆਈ ਟੀਮ ਨੇ 405/7 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ ਅਤੇ 40 ਦੌੜਾਂ ਦੇ ਸਕੋਰ ‘ਤੇ ਆਖਰੀ 3 ਵਿਕਟਾਂ ਗੁਆ ਦਿੱਤੀਆਂ। ਐਲੇਕਸ ਕੈਰੀ 70 ਦੌੜਾਂ ਬਣਾ ਕੇ ਆਊਟ ਹੋ ਗਏ।
ਜਸਪ੍ਰੀਤ ਬੁਮਰਾਹ ਨੇ 6 ਵਿਕਟਾਂ ਲਈਆਂ। ਫਿਲਹਾਲ ਮੀਂਹ ਕਾਰਨ ਖੇਡ ਨੂੰ ਰੋਕ ਦਿੱਤਾ ਗਿਆ ਹੈ। ਭਾਰਤ ਨੇ ਪਹਿਲੀ ਪਾਰੀ ‘ਚ 3 ਵਿਕਟਾਂ ‘ਤੇ 27 ਦੌੜਾਂ ਬਣਾਈਆਂ ਹਨ। ਕੇਐੱਲ ਰਾਹੁਲ ਅਤੇ ਰਿਸ਼ਭ ਪੰਤ ਅਜੇਤੂ ਹਨ। ਇਸ ਤੋਂ ਪਹਿਲਾਂ ਵਿਰਾਟ ਕੋਹਲੀ 3 ਦੌੜਾਂ ,ਯਸ਼ਸਵੀ ਜੈਸਵਾਲ (4 ਦੌੜਾਂ) ਅਤੇ ਸ਼ੁਭਮਨ ਗਿੱਲ 1 ਦੌੜਾਂ ਬਣਾ ਕੇ ਆਊਟ ਹੋਏ। ਦੱਸਣਯੋਗ ਹੈ ਇਸ ਤੋਂ ਪਹਿਲਾਂ ਮੈਚ ਦੇ ਦੂਜੇ ਦਿਨ (ਐਤਵਾਰ ਨੂੰ) ਆਸਟਰੇਲੀਆਈ ਟੀਮ ਨੇ ਟ੍ਰੈਵਿਸ ਹੈੱਡ (152 ਦੌੜਾਂ) ਅਤੇ ਸਟੀਵ ਸਮਿਥ (101 ਦੌੜਾਂ) ਦੇ ਸੈਂਕੜੇ ਦੀ ਮਦਦ ਨਾਲ 405 ਦੌੜਾਂ ਬਣਾਈਆਂ ਸਨ। ਪਹਿਲੇ ਦਿਨ ਮੀਂਹ ਕਾਰਨ 90 ਵਿੱਚੋਂ ਸਿਰਫ਼ 13.2 ਓਵਰਾਂ ਦੀ ਹੀ ਖੇਡ ਸੰਭਵ ਹੋ ਸਕੀ। ਭਾਰਤੀ ਟੀਮ ਟਾਸ ਜਿੱਤ ਕੇ ਗੇਂਦਬਾਜ਼ੀ ਕਰ ਰਹੀ ਹੈ। ਫਿਲਹਾਲ ਬਾਰਡਰ-ਗਾਵਸਕਰ ਟਰਾਫੀ 1-1 ਨਾਲ ਬਰਾਬਰੀ ‘ਤੇ ਹੈ। ਭਾਰਤ ਨੇ ਪਹਿਲਾ ਟੈਸਟ 295 ਦੌੜਾਂ ਨਾਲ ਜਿੱਤਿਆ ਸੀ, ਜਦਕਿ ਆਸਟਰੇਲੀਆ ਨੇ ਦੂਜਾ ਮੈਚ 10 ਵਿਕਟਾਂ ਨਾਲ ਜਿੱਤ ਕੇ ਵਾਪਸੀ ਕੀਤੀ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/