Himachal Pradesh : ਰਾਮਪੁਰ ‘ਚ ਭਾਰੀ ਬਰਸਾਤ ‘ਤੇ ਬੱਦਲ ਫਟਣ ਨਾਲ ਆਈ ਤਬਾਹੀ ; 32 ਲੋਕ ਹੋਏ ਲਾਪਤਾ
ਸ਼ਿਮਲਾ, 1ਅਗਸਤ (ਵਿਸ਼ਵ ਵਾਰਤਾ)Himachal Pradesh : ਹਿਮਾਚਲ ਪ੍ਰਦੇਸ਼ ਦੇ ਵੱਖੋ ਵੱਖਰੇ ਇਲਾਕਿਆਂ ਦੇ ਵਿੱਚ ਕੁਝ ਹੀ ਘੰਟਿਆਂ ਦੇ ਵਿੱਚ ਹੋਈ ਭਾਰੀ ਬਰਸਾਤ ਕਾਰਨ ਵੱਡਾ ਨੁਕਸਾਨ ਹੋਣ ਦੀਆਂ ਖਬਰਾਂ ਮਿਲ ਰਹੀਆਂ ਹਨ। ਸ਼ਿਮਲਾ ਜਿਲੇ ਦੇ ਰਾਮਪੁਰਾ ਖੇਤਰ ਦੇ ਵਿੱਚ ਸਮੇਜ ਖੱਡ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਪਾਣੀ ਭਰ ਗਿਆ ਹੈ। ਜਾਣਕਾਰੀ ਮੁਤਾਬਕ ਬੱਦਲ ਫਟਣ ਦੇ ਨਾਲ ਇਲਾਕੇ ਵਿੱਚ ਇਹ ਹੜ ਆਇਆ ਹੈ। ਬੱਦਲ ਫਟਨ ਕਾਰਨ ਇਲਾਕੇ ਵਿੱਚ ਭਾਰੀ ਤਬਾਹੀ ਮਚੀ ਹੈ ਇਸ ਪ੍ਰਭਾਵਿਤ ਖੇਤਰ ਦੇ ਵਿੱਚ 36 ਲੋਕ ਲਾਪਤਾ ਦੱਸੇ ਜਾ ਰਹੇ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਵੱਲੋਂ ਰਾਹਤ ਕਾਰਜਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਪ੍ਰਸ਼ਾਸਨਿਕ ਅਧਿਕਾਰੀ ਅਨੁਪਮ ਕਸ਼ਅਪ ਨੇ ਦੱਸਿਆ ਹੈ ਕਿ ਐਸਡੀਐਮ ਨਿਸ਼ਾਨ ਤੋਮਰ ਘਟਨਾ ਵਾਲੀ ਜਗ੍ਹਾ ਤੇ ਪਹੁੰਚ ਗਏ ਹਨ ਅਤੇ ਰੈਸਕਿਊ ਅਪਰੋਸ਼ਨ ਉਹਨਾਂ ਦੀ ਨਿਗਰਾਨੀ ਦੇ ਵਿੱਚ ਚਲਾਇਆ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਹੁਣ ਤੱਕ 36 ਲੋਕਾਂ ਦੇ ਲਾਪਤਾ ਹੋਣ ਦੀ ਸੂਚੀ ਤਿਆਰ ਕੀਤੀ ਗਈ ਹੈ। ਹੜ ਕਾਰਨ ਸੜਕਾਂ ਬੰਦ ਹਨ ਇਸ ਕਾਰਨ ਕਈ ਕਿਲੋਮੀਟਰ ਪੈਦਲ ਚੱਲ ਕੇ ਹੀ ਰੈਸਕਿਊ ਆਪਰੇਸ਼ਨ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਹੈ ਕਿ ਘਟਨਾ ਤੋਂ ਬਾਅਦ ਤੁਰੰਤ ਰਾਹਤ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਰਾਹਤ ਆਪਰੇਸ਼ਨ ਦੇ ਵਿੱਚ ਆਈਟੀਬੀਪੀ ਸਪੈਸ਼ਲ ਹੋਮ ਗਾਰਡ ਦੀਆਂ ਟੁਕੜੀਆਂ ਅਤੇ ਹੋਰ ਦਲਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਸਾਰੀਆਂ ਟੀਮਾਂ ਇੱਕਜੁੱਟ ਹੋ ਕੇ ਲੋਕਾਂ ਦੀ ਜਾਨ ਬਚਾਉਣ ਲਈ ਕੰਮ ਕਰ ਰਹੀਆਂ ਹਨ।