Haryana: ਦਫਤਰਾਂ ‘ਚ ਜੀਨਸ ਪਹਿਨਣ ‘ਤੇ ਲੱਗੀ ਪਾਬੰਦੀ, ਹੁਕਮ ਹੋਏ ਜਾਰੀ
ਸਿਰਫ ਫਾਰਮਲ ਡਰੈਸ ਪਹਿਨ ਸਕਣਗੇ ਅਧਿਕਾਰੀ/ਕਰਮਚਾਰੀ
ਹਰਿਆਣਾ: ਹਿਸਾਰ ‘ਚ ਮਹਿਲਾ ਐਚਸੀਐਸ ਅਧਿਕਾਰੀ ਨੇ ਸਰਕਾਰੀ ਦਫਤਰਾਂ ਵਿੱਚ ਜੀਨਸ ਪਹਿਨਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਹੀ ਮਹਿਲਾ ਅਧਿਕਾਰੀ ਜੋਤੀ ਮਿੱਤਲ ਨੇ ਐਸਡੀਐਮ ਦੇ ਅਹੁਦੇ ’ਤੇ ਜੁਆਇਨ ਕੀਤੀ ਅਤੇ ਅੱਜ ਹੀ ਇਹ ਹੁਕਮ ਜਾਰੀ ਕਰ ਦਿੱਤੇ ਗਏ।
ਜਾਰੀ ਕੀਤੇ ਹੁਕਮਾਂ ਚ ਕਿਹਾ ਗਿਆ ਹੈ ਕਿ “ਐਸਡੀਐਮ ਦਫ਼ਤਰ, ਹਿਸਾਰ ਵਿੱਚ ਕੰਮ ਕਰਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਦਫ਼ਤਰ ਵਿੱਚ ਫਾਰਮਲ ਡਰੈਸ ਪਹਿਨਣ ਨੂੰ ਯਕੀਨੀ ਬਣਾਉਣ। ਦਫ਼ਤਰ ਵਿੱਚ ਡਿਊਟੀ ਦੌਰਾਨ ਜੀਨਸ ਆਦਿ ਨਾ ਪਹਿਨੀ ਜਾਏ। ਚੌਥੀ ਸ਼੍ਰੇਣੀ ਦੇ ਕਰਮਚਾਰੀ ਨਿਰਧਾਰਤ ਵਰਦੀ ਪਾ ਕੇ ਆਉਣਗੇ। ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/