Haryana ਦੇ ਸਾਬਕਾ CM ਭੁਪਿੰਦਰ ਸਿੰਘ ਹੁੱਡਾ ਦਾ ਸੋਸ਼ਲ ਮੀਡੀਆ ਅਕਾਊਂਟ ਹੈਕ
- – ਟਵਿੱਟਰ ਹੈਂਡਲ ਦਾ ਨਾਮ ਅਤੇ ਪ੍ਰੋਫਾਈਲ ਫੋਟੋ ਵੀ ਬਦਲੇ
ਹਰਿਆਣਾ, 6 ਜਨਵਰੀ : ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ ਦਾ ਸੋਸ਼ਲ ਮੀਡੀਆ ਅਕਾਊਂਟ ਹੈਕ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹੈਕਰ ਨੇ ਹੁੱਡਾ ਦਾ ਟਵਿੱਟਰ ਹੈਂਡਲ ਹੈਕ ਕਰ ਕੇ ਨਾ ਸਿਰਫ ਉਸ ਦਾ ਨਾਂ ਬਦਲ ਲਿਆ ਸਗੋਂ ਪ੍ਰੋਫਾਈਲ ਫੋਟੋ ਵੀ ਹਟਾ ਦਿੱਤੀ। ਹੈਕਰਸ ਵੱਲੋਂ ਟਵਿੱਟਰ ਹੈਂਡਲ ਦਾ ਨਾਮ ਬਦਲ ਕੇ ਸਿਰਫ਼ “.” (ਡਾਟ) ਕਰ ਦਿੱਤਾ ਗਿਆ ਹੈ।
ਅਕਾਊਂਟ ਦੀ ਰਿਕਵਰੀ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਅਜੇ ਤੱਕ ਇਹ ਰਿਕਵਰ ਨਹੀਂ ਹੋ ਪਾਇਆ ਹੈ। ਹੁੱਡਾ ਦੇ ਐਕਸ ਅਕਾਊਂਟ ‘ਤੇ 4 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ, ਜਦਕਿ 342 ਲੋਕਾਂ ਨੂੰ ਫਾਲੋ ਕੀਤਾ ਗਿਆ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/