ਚੰਡੀਗੜ, 28 ਫਰਵਰੀ – ਹਰਿਆਣਾ ਦੇ ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਦਸਿਆ ਕਿ ਇਸ ਵਾਰ ਰਾਜ ਦੇ ਸਰਕਾਰੀ ਸਕੂਲਾਂ ਵਿਚ 1 ਅਪ੍ਰੈਲ, 2018 ਨੂੰ ਸ਼ੁਰੂ ਹੋਣ ਵਾਲੇ ਵਿਦਿਆਕ ਸੈਸ਼ਨਵਿਚ ਪਹਿਲੀ ਜਮਾਤ ਤੋਂ 8ਵੀਂ ਜਮਾਤ ਤਕ ਰਜਿਸਟਰਡ ਹੋਣ ਵਾਲੇ ਸਾਰੇ ਬੱਚਿਆਂ ਨੂੰ ਉਨਾਂ ਦੇ ਸਕੂਲ ਵਿਚ ਰਜਿਸਟਰੇਸ਼ਨ ਦੇ ਨਾਲ ਹੀ ਮੁਫਤ ਕਿਤਾਬਾਂ ਵੀ ਪ੍ਰਦਾਨ ਕੀਤੀ ਜਾਵੇਗੀ।
ਸ਼ਰਮਾ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਰਾਜ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਹਰਿਆਣਾ ਸਕੂਲ ਸਿਖਿਆ ਪਰਿਯੋਜਨਾ ਪਰਿਸ਼ਦ ਇਸ ਸਾਲ ਸਰਕਾਰੀ ਸਕੂਲਾਂ ਵਿਚਰਜਿਸਟਰਡ ਹੋਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਉਨਾਂ ਦੇ ਦਾਖਲੇ ਦੇ ਨਾਲ ਹੀ ਉਨਾਂ ਨੂੰ ਮੁਫਤ ਕਿਤਾਬਾਂ ਮਹੁੱਈਆ ਕਰਵਾਏਗੀ ਤਾਂ ਜੋ ਵਿਦਿਆਰਥੀ ਵਿਦਿਅਕ ਸੈਸ਼ਨ ਦੀ ਸ਼ੁਰੂਆਤ ਤੋਂ ਹੀ ਸਾਰੇ ਵਿਸ਼ਿਆਂਦੀ ਗੁਣਾਤਮਕ ਸਿਖਿਆ ਪ੍ਰਾਪਤ ਕਰ ਸਕਣ। ਉਨਾਂ ਦਸਿਆ ਕਿ ਜਮਾਤ ਪਹਿਲੀ ਤੋਂ ਅਠਵੀਂ ਜਮਾਤ ਤਕ ਦੇ ਕਰੀਬ 17.2 ਲੱਖ ਵਿਦਿਆਰੀਆਂ ਨੂੰ 112 ਟਾਈਟਲਾਂ ਦੀ ਕਿਤਾਬਾਂ ਮੁਹੱਈਆ ਕਰਵਾਈਜਾਵੇਗੀ, ਜਿੰਨਾਂ ‘ਤੇ ਲਗਭਗ 40 ਕਰੋੜ ਰੁਪਏ ਦੀ ਲਾਗਤ ਆਈ ਹੈ।
ਉਨਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਵਿਚ ਰਾਜ ਵਿਚ ਕਿਤਾਬਾਂ ਦੇਰੀ ਨਾਲ ਛਪਦੀ ਆ ਰਹੀ ਹੈ, ਪਰ ਇਸ ਸਾਲ ਵਿਭਾਗ ਨੇ ਸਮੇਂਬੱਧ ਤਰੀਕੇ ਨਾਲ ਸਾਰੀਆਂ ਜਮਾਤਾਂ ਦੀ ਕਿਤਾਬਾਂ ਦਾ ਮੁੱਲ ਨਿਰਧਾਰਣਕਰਕੇ ਚੁਣੇ 6 ਫਰਮਾਂ ਨੂੰ 45 ਦਿਨਾਂ ਦੇ ਅੰਦਰ ਕਿਤਾਬਾਂ ਛਪਣ ਦੇ ਆਦੇਸ਼ ਦਿੱਤੇ। ਇਸ ਵਾਰ ਇਹ ਕਿਤਾਬਾਂ ਸਮੇਂ ‘ਤੇ ਛੱਪ ਕੇ ਤਿਆਰ ਹੋ ਗਈ ਹੈ।
ਸ੍ਰੀ ਸ਼ਰਮਾ ਨੇ ਇਸ ਕੰਮ ਨੂੰ ਰਾਜ ਸਰਕਾਰ ਦੀ ਵੱਡੀ ਉਪਲੱਬਧੀ ਦਸਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਵਿਦਿਅਕ ਸੈਸ਼ਨ ਸ਼ੁਰੂ ਦੇ ਸਮੇਂ ਕਿਤਾਬਾਂ ਪ੍ਰਾਪਤ ਹੋਣ ਨਾਲ ਉਨਾਂ ਦੇ ਨਤੀਜਿਆਂ ਵਿਚ ਵੀਸੁਧਾਰ ਹੋਵੇਗਾ।
Wakf Bill : ਲੰਬੀ ਚਰਚਾ ਤੋਂ ਬਾਅਦ ਵਕਫ਼ ਸੋਧ ਬਿੱਲ ਰਾਜ ਸਭਾ ‘ਚ ਵੀ ਹੋਇਆ ਪਾਸ
Wakf Bill : ਲੰਬੀ ਚਰਚਾ ਤੋਂ ਬਾਅਦ ਵਕਫ਼ ਸੋਧ ਬਿੱਲ ਰਾਜ ਸਭਾ ‘ਚ ਵੀ ਹੋਇਆ ਪਾਸ ਚੰਡੀਗੜ੍ਹ, 4ਅਪ੍ਰੈਲ(ਵਿਸ਼ਵ ਵਾਰਤਾ) Wakf...