Google ‘ਤੇ ਇਸ ਸਾਲ ਭਾਰਤੀਆਂ ਨੇ ਸਭ ਤੋਂ ਵੱਧ ਕੀ ਕੀਤਾ ਸਰਚ?
- List ਵੇਖ ਤੁਸੀਂ ਵੀ ਰਹਿ ਜਾਓਗੇ ਹੱਕੇ ਬੱਕੇ
ਨਵੀ ਦਿੱਲੀ: ਸਾਲ 2024 ਦੇ ਕੁਝ ਦਿਨ ਹੀ ਬਾਕੀ ਰਹਿ ਗਏ ਹਨ ਇਸ ਦੇ ਚੱਲਦਿਆਂ ਗੂਗਲ (Google) ਨੇ ਸਾਲ 2024 ਦੀ ਖੋਜ ਰਿਪੋਰਟ ਜਾਰੀ ਕੀਤੀ ਹੈ। ਜੋ ਕਿ ਇਹ ਜਾਣਕਾਰੀ ਪ੍ਰਦਾਨ ਕਰਦਾ ਹੈ ਕਿ ਭਾਰਤ ਵਿੱਚ ਗੂਗਲ ਦੇ ਸਰਚ ਪਲੇਟਫਾਰਮ ‘ਤੇ ਜ਼ਿਆਦਾਤਰ ਲੋਕਾਂ ਦੀ ਕੀ ਦਿਲਚਸਪੀ ਰਹੀ। ਅਤੇ ਭਾਰਤੀਆਂ ਨੇ ਗੂਗਲ ‘ਤੇ ਸਭ ਤੋਂ ਵੱਧ ਕੀ ਸਰਚ ਕੀਤਾ?
ਦੱਸ ਦਈਏ ਕਿ ਥ੍ਰਿਲਰ ‘ਸਤ੍ਰੀ 2′ ਨੇ ਫਿਲਮ-ਸਬੰਧਤ ਖੋਜਾਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਪ੍ਰਭਾਸ ਦੁਆਰਾ ਨਿਰਦੇਸ਼ਿਤ ਕਲਕੀ 2898 AD ਅਤੇ ਹਨੂੰਮਾਨ ਚੋਟੀ ਦੀਆਂ ਤਿੰਨ ਖੋਜਾਂ ਵਿੱਚ ਰਹੇ। ਇਸ ਤੋਂ ਇਲਾਵਾ ਸਮਾਜਿਕ ਮੁੱਦਿਆਂ ਨਾਲ ਸਬੰਧਤ ਫਿਲਮਾਂ ’12ਵੀਂ ਫੇਲ’ ਅਤੇ ‘ਲਾਪਤਾ ਲੇਡੀਜ਼’ ਸਰਚ ‘ਚ ਚੌਥੇ ਅਤੇ ਪੰਜਵੇਂ ਸਥਾਨ ‘ਤੇ ਹਨ।
ਹਰ ਸਾਲ ਦੇ ਅੰਤ ਵਿੱਚ, ਗੂਗਲ ਆਪਣੇ ਪਲੇਟਫਾਰਮ ‘ਤੇ ਹੋਣ ਵਾਲੀਆਂ ਸਾਰੀਆਂ ਗਤੀਵਿਧੀਆਂ ਦਾ ਵੇਰਵਾ ਜਾਰੀ ਕਰਦਾ ਹੈ। ਇਸ ਸਬੰਧੀ ਗੂਗਲ ਦਾ ਡਾਟਾ 15 ਦਸੰਬਰ ਤੋਂ ਆਉਣਾ ਸ਼ੁਰੂ ਹੋ ਜਾਂਦਾ ਹੈ। ਫ਼ਿਲਮਾਂ ਤੋਂ ਇਲਾਵਾ ਭਾਰਤ ਦੀ ਗੂਗਲ ਸਰਚ ‘ਤੇ ਖੇਡਾਂ ਨੂੰ ਲੈ ਕੇ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/