G7 ਸੰਮੇਲਨ ਲਈ ਅੱਜ ਜਾਪਾਨ ਪਹੁੰਚਣਗੇ ਪ੍ਰਧਾਨ ਮੰਤਰੀ ਮੋਦੀ

25
Advertisement

G7 ਸੰਮੇਲਨ ਲਈ ਅੱਜ ਜਾਪਾਨ ਪਹੁੰਚਣਗੇ ਪ੍ਰਧਾਨ ਮੰਤਰੀ ਮੋਦੀ

 

ਚੰਡੀਗੜ੍ਹ,19ਮਈ(ਵਿਸ਼ਵ ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ G-7 ਸੰਮੇਲਨ ਲਈ ਅੱਜ ਜਾਪਾਨ ਦੇ ਹੀਰੋਸ਼ੀਮਾ ਲਈ ਰਵਾਨਾ ਹੋਣਗੇ। ਮੋਦੀ ਇੱਥੇ 21 ਮਈ ਤੱਕ ਰਹਿਣਗੇ। 66 ਸਾਲਾਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕੋਈ ਭਾਰਤੀ ਪ੍ਰਧਾਨ ਮੰਤਰੀ ਜਾਪਾਨ ਦੇ ਹੀਰੋਸ਼ੀਮਾ ਸ਼ਹਿਰ ਪਹੁੰਚ ਰਿਹਾ ਹੈ। ਜਵਾਹਰ ਲਾਲ ਨਹਿਰੂ ਨੇ 1957 ਵਿੱਚ ਹੀਰੋਸ਼ੀਮਾ ਦਾ ਦੌਰਾ ਕੀਤਾ ਸੀ।
ਵਿਦੇਸ਼ ਸਕੱਤਰ ਵਿਨੈ ਮੋਹਨ ਕਵਾਤਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਹੀਰੋਸ਼ੀਮਾ ‘ਚ ਮਹਾਤਮਾ ਗਾਂਧੀ ਦੀ ਮੂਰਤੀ ਦਾ ਉਦਘਾਟਨ ਕਰਨਗੇ। ਸਿਖਰ ਸੰਮੇਲਨ ਤੋਂ ਬਾਅਦ ਉਹ ਜੀ-7 ਨੇਤਾਵਾਂ ਨਾਲ ਪੀਸ ਮੈਮੋਰੀਅਲ ਪਾਰਕ ਦਾ ਦੌਰਾ ਵੀ ਕਰਨਗੇ। ਇਹ ਪਾਰਕ ਪ੍ਰਮਾਣੂ ਹਮਲੇ ਦੇ ਪੀੜਤਾਂ ਦੀ ਯਾਦ ਵਿੱਚ ਬਣਾਇਆ ਗਿਆ ਹੈ।

 

 

Advertisement