G20 ਸਿਖ਼ਰ ਸੰਮੇਲਨ ਚ ਸ਼ਾਮਿਲ ਹੋਣ ਲਈ ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਪੁੱਜੇ PM ਮੋਦੀ
ਸੰਸਕ੍ਰਿਤ ਮੰਤਰਾਂ ਦਾ ਜਾਪ ਕਰਕੇ ਕੀਤਾ ਗਿਆ ਸਵਾਗਤ
ਨਵੀਂ ਦਿੱਲੀ, 18 ਨਵੰਬਰ (ਵਿਸ਼ਵ ਵਾਰਤਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬ੍ਰਾਜ਼ੀਲ ਪਹੁੰਚ ਚੁੱਕੇ ਹਨ। ਜੀ-20 ਸੰਮੇਲਨ ‘ਚ ਹਿੱਸਾ ਲੈਣ ਲਈ ਰੀਓ ਡੀ ਜੇਨੇਰੀਓ ਪਹੁੰਚਣ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਆਪਣੀ ਤਿੰਨ ਦੇਸ਼ਾਂ ਦੀ ਯਾਤਰਾ ਦੇ ਦੂਜੇ ਪੜਾਅ ਵਿੱਚ ਪ੍ਰਧਾਨ ਮੰਤਰੀ ਮੋਦੀ 18 ਅਤੇ 19 ਨਵੰਬਰ ਨੂੰ ਬ੍ਰਾਜ਼ੀਲ ਵਿੱਚ ਹੋਣ ਵਾਲੇ 19ਵੇਂ G20 ਨੇਤਾਵਾਂ ਦੇ ਸੰਮੇਲਨ ਵਿੱਚ ਸ਼ਾਮਲ ਹੋਣਗੇ। ਇੱਥੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਆਗਤ ਸੰਸਕ੍ਰਿਤ ਮੰਤਰਾਂ ਦਾ ਉਚਾਰਨ ਕਰਕੇ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਕਿ “ਬ੍ਰਾਜ਼ੀਲ ਵਿੱਚ ਭਾਰਤੀ ਸੰਸਕ੍ਰਿਤੀ ਦਾ ਉਤਸਵ। ਰੀਓ ਡੀ ਜਨੇਰੀਓ ਵਿੱਚ ਯਾਦਗਾਰੀ ਸਵਾਗਤ ਲਈ ਧੰਨਵਾਦ।”
ਦੱਸ ਦਈਏ ਕਿ ਇਹ ਸੰਮੇਲਨ 18 ਅਤੇ 19 ਨਵੰਬਰ ਨੂੰ ਦੋ ਦਿਨ ਚੱਲੇਗਾ। 19 ਦੇਸ਼ ਅਤੇ 2 ਸੰਗਠਨ (ਯੂਰਪੀਅਨ ਯੂਨੀਅਨ ਅਤੇ ਅਫਰੀਕਨ ਯੂਨੀਅਨ) ਜੀ-20 ਦਾ ਹਿੱਸਾ ਹਨ। ਜੀ-20 ਸਿਖਰ ਸੰਮੇਲਨ 2023 ਵਿੱਚ ਭਾਰਤ ਵਿੱਚ ਆਯੋਜਿਤ ਕੀਤਾ ਗਿਆ ਸੀ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/