Entertainment news: ਸਿਨੇਮਾ ਜਗਤ ਨੂੰ ਵੱਡਾ ਘਾਟਾ, ਇਸ ਨਾਮੀ ਅਦਾਕਾਰ ਦਾ ਹੋਇਆ ਦਿਹਾਂਤ
ਨਵੀ ਦਿੱਲੀ : ਮਸ਼ਹੂਰ ਮਲਿਆਲਮ ਅਦਾਕਾਰ ਮੇਘਨਾਥਨ ਦਾ 60 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ।। ਪ੍ਰਾਪਤ ਜਾਣਕਾਰੀ ਅਨੁਸਾਰ ਸਾਹ ਦੀ ਬੀਮਾਰੀ ਕਾਰਨ ਅਦਾਕਾਰ ਕੋਝੀਕੋਡ ਦੇ ਇਕ ਨਿੱਜੀ ਹਸਪਤਾਲ ‘ਚ ਇਲਾਜ ਅਧੀਨ ਸਨ। ਉਨ੍ਹਾਂ ਨੇ ਤੜਕੇ ਦੋ ਵਜੇ ਆਖਰੀ ਸਾਹ ਲਏ।ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਸ਼ੋਰਨੂਰ ਗ੍ਰਹਿ ਵਿਖੇ ਕੀਤਾ ਜਾਵੇਗਾ। ਹੁਣ ਉਹ ਆਪਣੇ ਪਿੱਛੇ ਪਤਨੀ ਸੁਸ਼ਮਿਤਾ ਅਤੇ ਬੇਟੀ ਪਾਰਵਤੀ ਛੱਡ ਗਏ ਹਨ।
ਮੇਘਨਾਥਨ ਪ੍ਰਸਿੱਧ ਅਦਾਕਾਰ ਬਾਲਨ ਕੇ ਨਾਇਰ ਦੇ ਪੁੱਤਰ ਹਨ। ਮੇਘਨਾਥਨ ਨੇ 50 ਤੋਂ ਵੱਧ ਫ਼ਿਲਮਾਂ ਚ ਪਿਤਾ ਵਾਂਗ ਮੁੱਖ ਤੌਰ ‘ਤੇ ਵਿਭਿੰਨ ਭੂਮਿਕਾਵਾਂ ਨਿਭਾ ਕੇ ਦਰਸ਼ਕਾਂ ਦੇ ਦਿਲਾਂ ‘ਚ ਇੱਕ ਵਿਸ਼ੇਸ਼ ਸਥਾਨ ਬਣਾਇਆ ਹੈ। ਮੇਘਨਾਥਨ ਨੇ ਆਪਣੀਆਂ ਖਲਨਾਇਕ ਭੂਮਿਕਾਵਾਂ ਰਾਹੀਂ ਮਲਿਆਲਮ ਫਿਲਮਾਂ ਦੇ ਦਰਸ਼ਕਾਂ ਦਾ ਧਿਆਨ ਖਿੱਚਿਆ। ਉਹ ਹੁਣ ਤੱਕ ਪੰਜਾਹ ਦੇ ਕਰੀਬ ਫਿਲਮਾਂ ਅਤੇ ਕਈ ਸੀਰੀਅਲਾਂ ਵਿੱਚ ਕੰਮ ਕਰ ਚੁੱਕੇ ਹਨ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/