Entertainment News : 70ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ
‘ਕਾਂਤਾਰਾ’ ਲਈ ਰਿਸ਼ਭ ਸ਼ੈੱਟੀ ਸਰਵੋਤਮ ਅਦਾਕਾਰ ਬਣੇ
‘ਗੁਲਮੋਹਰ’ ਨੂੰ ਮਿਲਿਆ ਸਰਵੋਤਮ ਹਿੰਦੀ ਫ਼ਿਲਮ ਦਾ ਐਵਾਰਡ
ਚੰਡੀਗੜ੍ਹ, 17 ਅਗਸਤ (ਵਿਸ਼ਵ ਵਾਰਤਾ)Entertainment News- 70ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦੇ ਜੇਤੂਆਂ ਦਾ ਐਲਾਨ ਕਰ ਦਿੱਤਾ ਗਿਆ। ਰਿਸ਼ਭ ਸ਼ੈੱਟੀ ਨੂੰ ਸਰਵੋਤਮ ਅਦਾਕਾਰ ਦਾ ਪੁਰਸਕਾਰ ਮਿਲਿਆ ਹੈ, ਉਨ੍ਹਾਂ ਨੂੰ ਇਹ ਸਨਮਾਨ ਫਿਲਮ ਕਾਂਤਾਰਾ ਲਈ ਮਿਲਿਆ ਹੈ। ਨਿਤਿਆ ਮੇਨੇਨ ਨੂੰ ‘ਤਿਰੁਚਿਥੰਬਲਮ’ ਲਈ ਅਤੇ ਮਾਨਸੀ ਪਾਰੇਖ ਨੂੰ ‘ਕੱਛ ਐਕਸਪ੍ਰੈਸ’ ਲਈ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਮਿਲਿਆ ਹੈ। ਫਿਲਮ ‘ਗੁਲਮੋਹਰ’ ਨੂੰ ਸਰਵੋਤਮ ਹਿੰਦੀ ਫਿਲਮ ਦਾ ਪੁਰਸਕਾਰ ਮਿਲਿਆ।
ਸਰਵੋਤਮ ਅਦਾਕਾਰ – ਰਿਸ਼ਭ ਸ਼ੈਟੀ (ਕਾਂਤਾਰਾ)
ਸਰਵੋਤਮ ਅਭਿਨੇਤਰੀ – ਨਿਤਿਆ ਮੇਨੇਨ (ਤਿਰੁਚਿੱਤਰਾਂਬਲਮ), ਮਾਨਸੀ ਪਾਰੇਖ (ਕੱਚ ਐਕਸਪ੍ਰੈਸ)
ਵਿਸ਼ੇਸ਼ ਜ਼ਿਕਰ ਪੁਰਸਕਾਰ – ਮਨੋਜ ਬਾਜਪਾਈ (ਸਰਬੋਤਮ ਅਦਾਕਾਰ – ਗੁਲਮੋਹਰ)
ਸਹਾਇਕ ਭੂਮਿਕਾ ਵਿੱਚ ਸਰਵੋਤਮ ਅਭਿਨੇਤਰੀ – ਨੀਨਾ ਗੁਪਤਾ (ਉਚਾਈ)
ਸਰਵੋਤਮ ਸਹਾਇਕ ਅਦਾਕਾਰ – ਪਵਨ ਰਾਜ ਮਲਹੋਤਰਾ (ਫੌਜਾ, ਹਰਿਆਣਵੀ ਫਿਲਮ)
ਸਰਵੋਤਮ ਫਿਲਮ ਐਨੀਮੇਸ਼ਨ-ਵਿਜ਼ੂਅਲ ਇਫੈਕਟਸ – ਬ੍ਰਹਮਾਸਤਰ ਭਾਗ 1 (ਅਯਾਨ ਮੁਖਰਜੀ)
ਸਰਵੋਤਮ ਫੀਚਰ ਫਿਲਮ – ਅੱਤਮ (ਮਲਿਆਲਮ)
ਸਰਵੋਤਮ ਹਿੰਦੀ ਫਿਲਮ – ਗੁਲਮੋਹਰ
ਸਰਵੋਤਮ ਨਿਰਦੇਸ਼ਕ – ਸੂਰਜ ਬੜਜਾਤਿਆ (ਉਚਾਈ)
ਸਰਵੋਤਮ ਸੰਗੀਤ ਨਿਰਦੇਸ਼ਕ (ਬੈਕਗ੍ਰਾਊਂਡ) – ਏ.ਆਰ. ਰਹਿਮਾਨ (ਪੋਨੀਯਿਨ ਸੇਲਵਾਨ 1)
ਸਰਵੋਤਮ ਪ੍ਰਸਿੱਧ ਫਿਲਮ ਅਵਾਰਡ – ਕਾਂਤਾਰਾ (ਰਿਸ਼ਭ ਸ਼ੈਟੀ)
ਰਾਸ਼ਟਰੀ, ਸਮਾਜਿਕ ਮੁੱਦੇ ‘ਤੇ ਸਰਵੋਤਮ ਫੀਚਰ ਫਿਲਮ – ਕੱਛ ਐਕਸਪ੍ਰੈਸ (ਗੁਜਰਾਤੀ)
ਸਰਵੋਤਮ ਕੰਨੜ ਫਿਲਮ – KGF ਚੈਪਟਰ 2
ਸਰਵੋਤਮ ਤਾਮਿਲ ਫਿਲਮ – ਪੋਨੀਯਿਨ ਸੇਲਵਾਨ 1
ਸਰਬੋਤਮ ਤੇਲਗੂ ਫਿਲਮ – ਕਾਰਤਿਕੇਯਾ 2
ਸਰਵੋਤਮ ਮਰਾਠੀ ਫਿਲਮ – ਵਾਲਵੀ
ਸਰਵੋਤਮ ਬੰਗਾਲੀ ਫਿਲਮ – ਕਬੇਰੀ ਅੰਤਰਧਨ
ਸਰਬੋਤਮ ਤਾਈਵਾ ਫਿਲਮ – ਸਿਕੈਸਲ
ਸਰਬੋਤਮ ਮਲਿਆਲਮ ਫਿਲਮ – ਸਾਊਦੀ ਵੇਲਕਾ
ਸਰਬੋਤਮ ਅਸਾਮੀ ਫਿਲਮ – ਇਮੂਥੀ ਪੁਥੀ ਸਰਬੋਤਮ ਪਲੇਬੈਕ ਗਾਇਕ (ਮਹਿਲਾ) – ਬੰਬੇ ਜੈਸ਼੍ਰੀ (ਸਾਊਦੀ ਵੇਲੱਕਾ)
ਸਰਵੋਤਮ ਪਲੇਅਬੈਕ ਗਾਇਕ (ਪੁਰਸ਼) – ਅਰਿਜੀਤ ਸਿੰਘ (ਕੇਸਰੀਆ, ਬ੍ਰਹਮਾਸਤਰ)
ਸਰਵੋਤਮ ਸੰਗੀਤ ਪੁਰਸਕਾਰ – ਪ੍ਰੀਤਮ (ਬ੍ਰਹਮਾਸਤਰ)
ਸਰਵੋਤਮ ਗੀਤਕਾਰ ਅਵਾਰਡ – ਨੌਸ਼ਾਦ ਸਦਰ ਖਾਨ (ਫੌਜਾ-ਹਰਿਆਣਵੀ ਫਿਲਮ)
ਬੈਸਟ ਸਟੰਟ ਕੋਰੀਓਗ੍ਰਾਫੀ – KGF ਚੈਪਟਰ 2
ਸਰਵੋਤਮ ਸੰਪਾਦਨ ਅਵਾਰਡ – ਅੱਤਮ (ਮਲਿਆਲਮ)
ਸਰਵੋਤਮ ਪ੍ਰੋਡਕਸ਼ਨ ਡਿਜ਼ਾਈਨ – ਅਪਰਾਜਿਤੋ
ਸਿਨੇਮਾ ‘ਤੇ ਸਭ ਤੋਂ ਵਧੀਆ ਕਿਤਾਬ – ਕਿਸ਼ੋਰ ਕੁਮਾਰ: ਦ ਅਲਟੀਮੇਟ ਬਾਇਓਗ੍ਰਾਫੀ (ਅਨੁਰਾਧਾ ਭੱਟਾਚਾਰਜੀ, ਪਾਰਥਿਵ ਧਰ)
ਵਿਸ਼ੇਸ਼ ਜ਼ਿਕਰ (ਸੰਗੀਤ ਦਾ ਜ਼ਿਕਰ) – ਸੰਜੇ ਸਲਿਲ ਚੌਧਰੀ
ਬੈਸਟ ਐਕਸ਼ਨ ਡਾਇਰੈਕਸ਼ਨ ਅਵਾਰਡ – ਕੇਜੀਐਫ ਚੈਪਟਰ 2 (ਅੰਬਾਰੀਵ)
ਸਰਵੋਤਮ ਮੇਕਅੱਪ – ਅਪਰਾਜਿਤੋ (ਸੋਮਨਾਥ ਕੁੰਡੂ)
ਸਰਵੋਤਮ ਪ੍ਰੋਡਕਸ਼ਨ ਡਿਜ਼ਾਈਨ – ਅਪਰਾਜਿਤੋ (ਆਨੰਦ ਆਧਿਆ)
ਸਰਵੋਤਮ ਸਾਊਂਡ ਡਿਜ਼ਾਈਨ – ਪੋਨੀਯਿਨ ਸੇਲਵਾਨ 1 (ਆਨੰਦ ਕ੍ਰਿਸ਼ਨਾਮੂਰਤੀ)
ਸਰਵੋਤਮ ਸਿਨੇਮੈਟੋਗ੍ਰਾਫੀ – ਪੋਨੀਯਿਨ ਸੇਲਵਾਨ 1 (ਰਵੀ ਵਰਮਨ)
ਸਰਵੋਤਮ ਬਾਲ ਕਲਾਕਾਰ – ਸ੍ਰੀਪਥ (ਮਲਿਕਾਪੁਰਮ)