Earthquake : ਹਿਮਾਚਲ ‘ਚ ਭਾਰੀ ਤਬਾਹੀ ਵਿਚਾਲੇ ਲਾਹੌਲ ਸਪਿਤੀ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ
ਸ਼ਿਮਲਾ, 2ਅਗਸਤ(ਵਿਸ਼ਵ ਵਾਰਤਾ)Earthquake: ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਤਬਾਹੀ ਦਰਮਿਆਨ ਅੱਜ (ਸ਼ੁੱਕਰਵਾਰ) ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ਵਿੱਚ ਧਰਤੀ ਹਿੱਲ ਰਹੀ ਹੈ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 3.2 ਮਾਪੀ ਗਈ ਹੈ।
ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ, ਇਸਦੀ ਡੂੰਘਾਈ 5 ਕਿਲੋਮੀਟਰ ਮਾਪੀ ਗਈ ਹੈ। ਖ਼ਬਰ ਲਿਖੇ ਜਾਣ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਭੂਚਾਲ ਆਉਂਦੇ ਹੀ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ। ਬੱਦਲ ਫਟਣ ਨਾਲ ਹੋਈ ਤਬਾਹੀ ਤੋਂ ਲੋਕ ਪਹਿਲਾਂ ਹੀ ਡਰੇ ਹੋਏ ਹਨ। ਇਸ ਦੌਰਾਨ ਭੂਚਾਲ ਨੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ।