CBSE ਵੱਲੋਂ 12ਵੀਂ ਕਲਾਸ ਦੇ ਨਤੀਜੇ ਦਾ ਐਲਾਨ
ਚੰਡੀਗੜ੍ਹ,12ਮਈ(ਵਿਸ਼ਵ ਵਾਰਤਾ)- CBSE ਨੇ 12ਵੀਂ ਬੋਰਡ ਦੀ ਪ੍ਰੀਖਿਆ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਅੱਜ ਨਤੀਜਾ ਜਾਰੀ ਕਰਦੇ ਹੋਏ ਬੋਰਡ ਨੇ ਕਿਹਾ ਕਿ ਇਸ ਸਾਲ ਪ੍ਰੀਖਿਆ ‘ਚ ਬੈਠੇ 87.33 ਫੀਸਦੀ ਬੱਚੇ ਪਾਸ ਹੋਏ ਹਨ। ਸੀਬੀਐਸਈ ਨੇ ਫੈਸਲਾ ਕੀਤਾ ਹੈ ਕਿ ਇਸ ਸਾਲ ਉਹ ਨਤੀਜੇ ਦੇ ਨਾਲ ਵਿਦਿਆਰਥੀਆਂ ਦੀ ਪਹਿਲੀ, ਦੂਜੀ ਅਤੇ ਤੀਜੀ ਡਿਵੀਜ਼ਨ ਦੀ ਜਾਣਕਾਰੀ ਨਹੀਂ ਦੇਵੇਗਾ।
ਸੀਬੀਐਸਈ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 15 ਫਰਵਰੀ ਤੋਂ 05 ਮਾਰਚ ਤੱਕ ਕਰਵਾਈਆਂ ਗਈਆਂ ਸਨ। ਇਸ ਸਾਲ ਕੁੱਲ 16,96,770 ਵਿਦਿਆਰਥੀਆਂ ਨੇ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ। ਹੁਣ ਵਿਦਿਆਰਥੀ CBSE ਦੀ ਅਧਿਕਾਰਤ ਵੈੱਬਸਾਈਟ cbse.gov.in ਅਤੇ cbseresuts.nic.in ‘ਤੇ ਨਤੀਜੇ ਦੇਖ ਸਕਦੇ ਹਨ ਅਤੇ ਇਸ ਦੇ ਨਾਲ ਵਿਦਿਆਰਥੀ ਡਿਜੀਲੌਕਰ ਰਾਹੀਂ ਵੀ ਨਤੀਜੇ ਦੇਖ ਸਕਦੇ ਹਨ।
ਵਿਦਿਆਰਥੀਆਂ ਨੂੰ ਬੇਲੋੜੇ ਮੁਕਾਬਲੇ ਤੋਂ ਬਚਾਉਣ ਲਈ ਇਸ ਸਾਲ ਮੈਰਿਟ ਸੂਚੀ ਵੀ ਜਾਰੀ ਨਹੀਂ ਕੀਤੀ ਜਾ ਰਹੀ ਹੈ। ਗੈਰ ਜ਼ਰੂਰੀ ਮੁਕਾਬਲੇ ਤੋਂ ਬਚਣ ਲਈ, ਸੀਬੀਐਸਈ ਆਪਣੇ ਵਿਦਿਆਰਥੀਆਂ ਨੂੰ ਪਹਿਲੀ, ਦੂਜੀ ਅਤੇ ਤੀਜੀ ਡਿਵੀਜ਼ਨ ਨਹੀਂ ਦੇਵੇਗਾ।