ਚੰਡੀਗੜ੍ਹ, 2ਸਤੰਬਰ(ਵਿਸ਼ਵ ਵਾਰਤਾ)Breaking News -ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਜਸਦੀਪ ਸਿੰਘ ਗਿੱਲ ਨੂੰ ਰਾਧਾ ਸੁਆਮੀ ਸਤਿਸੰਗ ਬਿਆਸ ਦਾ ਸਰਪ੍ਰਸਤ ਨਾਮਜ਼ਦ ਕੀਤਾ ਹੈ। ਪਤਾ ਲੱਗਾ ਹੈ ਕਿ ਜਸਦੀਪ ਸਿੰਘ ਗਿੱਲ ਉਨ੍ਹਾਂ ਦੀ ਰਿਸ਼ਤੇਦਾਰੀ ਵਿੱਚੋਂ ਹਨ ਅਤੇ ਡੇਰੇ ਨਾਲ ਪਹਿਲਾਂ ਹੀ ਜੁੜੇ ਹੋਏ ਹਨ। ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ 1990 ਵਿੱਚ ਗੱਦੀ ਸੰਭਾਲੀ ਸੀ ਅਤੇ ਉਹ 5ਵੇਂ ਡੇਰਾ ਮੁਖੀ ਦੇ ਭਾਣਜੇ ਸਨ।
ਡੇਰੇ ਦੇ ਸੇਵਾਦਾਰਾਂ ਨੂੰ ਜਾਰੀ ਇੱਕ ਸੰਦੇਸ਼ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਸ: ਜਸਦੀਪ ਸਿੰਘ ਗਿੱਲ ਉਨ੍ਹਾਂ ਦੇ ਉੱਤਰਾਧਿਕਾਰੀ ਹੋਣਗੇ ਅਤੇ ਡੇਰੇ ਦੇ ਮੁਖੀ ਵਜੋਂ ਉਹਨਾਂ ਨੂੰ ਨਾਮ ਦੀਕਸ਼ਾ ਦੇਣ ਦਾ ਵੀ ਅਧਿਕਾਰ ਰਹੇਗਾ।
ਸ: ਜਸਦੀਪ ਸਿੰਘ ਗਿੱਲ ਸ: ਸੁਖ਼ਦੇਵ ਸਿੰਘ ਗਿੱਲ ਦੇ ਬੇਟੇ ਹਨ। ਉਨ੍ਹਾਂ ਦੀ ਉਮਰ 43 ਸਾਲ ਹੈ। ਉਹ 15 ਮਾਰਚ 1979 ਨੂੰ ਪੈਦਾ ਹੋਏ ਸਨ। ਉਨ੍ਹਾਂ ਨੇ ਆਈ.ਆਈ.ਟੀ. ਦਿੱਲੀ ਤੋਂ ਐੱਮ.ਟੈਕ ਕੀਤੀ ਹੋਈ ਹੈ ਅਤੇ ਉਸਤੋਂ ਬਾਅਦ ਯੂਨੀਵਰਸਿਟੀ ਆਫ਼ ਕੈਂਬਰਿਜ ਤੋਂ ਵੀ ਸਿੱਖਿਆ ਲਈ ਹੈ ਅਤੇ ਉਨ੍ਹਾਂ ਨੇ ਡੇਰੇ ਤੋਂ ਨਾਮ ਦਾਨ ਲਿਆ ਹੋਇਆ ਹੈ। ਉਹ ਪਿਛਲੇ ਸਮੇਂ ਵਿੱਚ ਵਿਵਾਦਗ੍ਰਸਤ ਕੰਪਨੀ ‘ਰੈਨਬੈਕਸੀ’ ਨਾਲ ਵੀ ਜੁੜੇ ਰਹੇ ਹਨ।
ਸਮਝਿਆ ਜਾਂਦਾ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਇਹ ਫ਼ੈਸਲਾ ਆਪਣੀ ਸਿਹਤ ਦੇ ਮੱਦੇਨਜ਼ਰ ਲਿਆ ਗਿਆ ਹੈ। ਉਹਨਾਂ ਨੂੰ ਕੁਝ ਸਮਾਂ ਪਹਿਲਾਂ ਕੈਂਸਰ ਦੀ ਸ਼ਿਕਾਇਤ ਪਾਈ ਗਈ ਸੀ