BJP ਕਿਸਾਨ ਵਿੰਗ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਕਰੇਗਾ ਮੁਲਾਕਾਤ
-ਕਿਸਾਨ ਆਗੂ ਡੱਲੇਵਾਲ ਦੇ ਮਰਨ ਵਰਤ ਨੂੰ ਤੁੜਵਾਉਣ ਲਈ ਕਰੇਗਾ ਅਪੀਲ
-ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਨਾਜ਼ੁਕ
ਚੰਡੀਗੜ੍ਹ, 8 ਜਨਵਰੀ : ਹਰਿਆਣਾ-ਪੰਜਾਬ ਦੇ ਖਨੌਰੀ ਸਰਹੱਦ ‘ਤੇ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅੱਜ ਉਨ੍ਹਾਂ ਦੇ ਵਰਤ ਦਾ 44ਵਾਂ ਦਿਨ ਹੈ। ਡਾਕਟਰਾਂ ਮੁਤਾਬਿਕ ਉਨ੍ਹਾਂ ਨੂੰ ਗੱਲਬਾਤ ਕਰਨ ਚ ਵੀ ਦਿੱਕਤ ਆ ਰਹੀ ਹੈ। ਕਿਸਾਨ ਆਗੂ ਡੱਲੇਵਾਲ ਦੇ ਮਰਨ ਵਰਤ ਨੂੰ ਤੁੜਵਾਉਣ ਲਈ ਅੱਜ ਭਾਜਪਾ ਕਿਸਾਨ ਵਿੰਗ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕਰੇਗਾ।
ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਦੱਸਿਆ ਕਿ ਸੋਮਵਾਰ ਰਾਤ ਕਰੀਬ 8.15 ਵਜੇ ਡੱਲੇਵਾਲ ਦੀ ਤਬੀਅਤ ਕਾਫੀ ਵਿਗੜ ਗਈ ਸੀ। ਉਨਾਂ ਦਾ ਬਲੱਡ ਪ੍ਰੈਸ਼ਰ 77/45 ਤੋਂ ਹੇਠਾਂ ਅਤੇ ਨਬਜ਼ ਦੀ ਦਰ 38 ਤੋਂ ਹੇਠਾਂ ਆ ਗਈ ਸੀ। ਡਾਕਟਰਾਂ ਨੇ ਦੱਸਿਆ ਕਿ ਜਦੋਂ ਡੱਲੇਵਾਲ ਦੀਆਂ ਲੱਤਾਂ ਥੋੜ੍ਹੀਆਂ ਉੱਚੀਆਂ ਹੁੰਦੀਆਂ ਹਨ ਤਾਂ ਬਲੱਡ ਪ੍ਰੈਸ਼ਰ ਕੁਝ ਸਥਿਰ ਹੋ ਜਾਂਦਾ ਹੈ, ਨਹੀਂ ਤਾਂ ਬਲੱਡ ਪ੍ਰੈਸ਼ਰ ਅਤੇ ਨਬਜ਼ ਦੀ ਦਰ ਕਾਫੀ ਹੇਠਾਂ ਚਲੀ ਜਾਂਦੀ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/